ਰਾਣਾ ਰਣਬੀਰ ਦੀ ਫ਼ਿਲਮ ‘ਮਨਸੂਬਾ’ ਦਾ ਟ੍ਰੇਲਰ ਰਿਲੀਜ਼, ਅਦਾਕਾਰ ਮਲਕੀਤ ਰੌਣੀ ਨੇ ਕਿਹਾ ‘ਸਧਾਰਣ ਘਰਾਂ ਤੋਂ ਚੰਗੇ ਐਕਟਰ ਨੇ ਫ਼ਿਲਮ ‘ਚ, ਤੁਹਾਡਾ ਸਾਥ ਚਾਹੀਦਾ’
ਰਾਣਾ ਰਣਬੀਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਮਨਸੂਬਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਪਿਉ ਪੁੱਤਰ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦੀ ਇਸ ਫ਼ਿਲਮ ‘ਚ ਮਲਕੀਤ ਰੌਣੀ,ਸਰਦਾਰ ਸੋਹੀ, ਨਵਦੀਪ ਸਿੰਘ, ਮਨਜੋਤ ਢਿੱਲੋਂ, ਰਾਜਵੀਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
ਰਾਣਾ ਰਣਬੀਰ (Rana Ranbir)ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਮਨਸੂਬਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਪਿਉ ਪੁੱਤਰ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦੀ ਇਸ ਫ਼ਿਲਮ ‘ਚ ਮਲਕੀਤ ਰੌਣੀ,ਸਰਦਾਰ ਸੋਹੀ, ਨਵਦੀਪ ਸਿੰਘ, ਮਨਜੋਤ ਢਿੱਲੋਂ, ਰਾਜਵੀਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ ਨੇ ਕਈ ਫ਼ਿਲਮਾਂ ‘ਚ ਬਣਾਈਆਂ ਹਨ ।ਜਿਸ ‘ਚ ਆਸੀਸ, ਪੋਸਤੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
ਹੋਰ ਪੜ੍ਹੋ : ਅਦਾਕਾਰ ਸੰਨੀ ਦਿਓਲ ਹੋਏ ਭਾਵੁਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ
ਮਲਕੀਤ ਰੌਣੀ ਦੀ ਖ਼ਾਸ ਅਪੀਲ
ਫ਼ਿਲਮ ਦੇ ਟ੍ਰੇਲਰ ਨੂੰ ਲੈ ਕੇ ਅਦਾਕਾਰ ਮਲਕੀਤ ਰੌਣੀ ਨੇ ਦਰਸ਼ਕਾਂ ਨੂੰ ਖ਼ਾਸ ਅਪੀਲ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਹਾਂ ਜੀ ਮਨਸੂਬਾ ਦੇ ਟਰੇਲਰ ਲਈ ਬੇਨਤੀ ਕਰਨ ਆਏਂ ਆਂ। ਸਾਡੇ ਹੀਰੋ ਹੀਰੋਇਨ ਨਵੇਂ ਨੇ ਜੀ।

ਸਧਾਰਨ ਘਰਾਂ ਤੋਂ ਚੰਗੇ ਐਕਟਰ ਨੇ। ਅੱਜ ਵੱਡੇ ਨਾਂ ਨੀ ਹੈਗੇ ਪਰ ਤੁਸੀਂ ਜੇ ਵੱਡਾ ਹੁੰਗਾਰਾ ਦੇਵੋਂਗੇ ਤਾਂ ਸਾਡੇ ਵਰਗੇ ਨਵਿਆਂ ਨੂੰ ਹੱਲਾਸ਼ੇਰੀ ਮਿਲੂ। ਚਾਲੂ ਤੇ ਮਸਾਲਾ ਫਿਲਮ ਨੀ ਹੈਗੀ। ਪਰ ਹੈਗੀ ਫੁੱਲ ਐਂਟਰਟੇਨਮੈਂਟ ਆਲੀ ਆ। ਬਸ ਥੋਡਾ ਸਾਥ ਚਾਹੀਦਾ ਜੀ। ਕਰੋਂਗੇ ਕਿਰਪਾ?’ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(22)_9a9b41924a58a7c19444ad7b9de40af6_1280X720.webp)
ਇਸ ਤੋਂ ਪਹਿਲਾਂ ਮਲਕੀਤ ਰੌਣੀ ਫ਼ਿਲਮ ‘ਬੂਹੇ ਬਾਰੀਆਂ’ ‘ਚ ਨਜ਼ਰ ਆ ਚੁੱੱਕੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਅਰਦਾਸ, ਪਦਮ ਸ਼੍ਰੀ ਕੌਰ ਸਿੰਘ, ਮੇਰਾ ਬਾਬਾ ਨਾਨਕ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।