ਜਦੋਂ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਣ ਗਏ ਕਪਿਲ ਸ਼ਰਮਾ ਨੂੰ ਫੋਟੋਗ੍ਰਾਫਰਸ ਨੇ ਕਾਮੇਡੀ ਕਰਨ ਲਈ ਕਿਹਾ
ਕਪਿਲ ਸ਼ਰਮਾ (Kapil Sharma) ਵੀ ਬੀਤੇ ਦਿਨ ਈਰਾ ਖ਼ਾਨ ਵੀ ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ । ਇਸ ਮੌਕੇ ‘ਤੇ ਪਤਨੀ ਗਿੰਨੀ ਚਤਰਥ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ ।ਜਿਉਂ ਹੀ ਕਪਿਲ ਸ਼ਰਮਾ ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਪੋਜ਼ ਦੇਣ ਲੱਗੇ ਤਾਂ ਮੀਡੀਆ ਕਰਮੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ‘ਕਪਿਲ ਭਾਈ ਹਸਾਓ’। ਇਹ ਸੁਣ ਕੇ ਕਪਿਲ ਸ਼ਰਮਾ ‘ਤੇ ਗਿੰਨੀ ਖਿੜਖਿੜਾ ਕੇ ਹੱਸ ਪਏ । ਇਸ ਤੋਂ ਪਹਿਲਾਂ ਗਿੰਨੀ ਚਤਰਥ ਦੀਆਂ ਹਰਮਨ ਮਾਨ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ । ਜਿਸ ‘ਚ ਹਰਭਜਨ ਮਾਨ ਵੀ ਨਜ਼ਰ ਆਏ ਸਨ ।
ਹੋਰ ਪੜ੍ਹੋ : ਮੁੜ ਤੋਂ ਮੀਡੀਆ ਦੇ ਨਾਲ ਨਰਾਜ਼ ਹੋਈ ਅਦਾਕਾਰਾ ਜਯਾ ਬੱਚਨ, ਵੀਡੀਓ ਵਾਇਰਲ
ਗਿੰਨੀ ਦਾ ਸਬੰਧ ਕਪੂਰਥਲਾ ਨਾਲ ਹੈ
ਗਿੰਨੀ ਚਤਰਥ ਕਪੂਰਥਲਾ ਦੀ ਰਹਿਣ ਵਾਲੀ ਹੈ। ਗਿੰਨੀ ਅਤੇ ਕਪਿਲ ਦੀ ਮੁਲਾਕਾਤ ਪੜ੍ਹਾਈ ਦੇ ਦੌਰਾਨ ਹੋਈ ਸੀ । ਇਸੇ ਦੌਰਾਨ ਹੀ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ ਸੀ । ਉਸ ਸਮੇਂ ਕਪਿਲ ਸ਼ਰਮਾ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸਨ, ਜਦੋਂਕਿ ਗਿੰਨੀ ਇੱਕ ਅਮੀਰ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ । ਜਿਸ ਦਾ ਖੁਲਾਸਾ ਕਪਿਲ ਸ਼ਰਮਾ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ।ਕਈ ਸਾਲ ਤੱਕ ਦੋਵਾਂ ਦੀ ਦੋਸਤੀ ਬਰਕਰਾਰ ਰਹੀ ਅਤੇ ਆਖਿਰਕਾਰ ਦੋਵਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਗਿੰਨੀ ਚਤਰਥ ਦੇ ਘਰ ਧੀ ਅਨਾਇਰਾ ਦਾ ਜਨਮ ਹੋਇਆ ਹੈ ਅਤੇ ਉਸ ਤੋਂ ਬਾਅਦ ਪੁੱਤਰ ਨੇ ਜਨਮ ਲਿਆ ।
/ptc-punjabi/media/media_files/Dd4BUybroNhVzxYMo03i.jpg)
ਕਪਿਲ ਸ਼ਰਮਾ ਦਾ ਵਰਕ ਫ੍ਰੰਟ
ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਛੋਟੇ ਕਾਮੇਡੀ ਸ਼ੋਅ ਦੇ ਨਾਲ ਕੀਤੀ ਸੀ । ਕਪਿਲ ਸ਼ਰਮਾ, ਜਸਵੰਤ ਰਾਠੌਰ ਤੇ ਹੋਰ ਕਈ ਕਲਾਕਾਰ ਇੱਕਠੇ ਹੀ ਇੱਕ ਨਿੱਜੀ ਚੈਨਲ ‘ਤੇ ਕਾਮੇਡੀ ਸ਼ੋਅ ਕਰਦੇ ਹੁੰਦੇ ਸਨ । ਪਰ ਇਸ ਤੋਂ ਬਾਅਦ ਕਪਿਲ ਸ਼ਰਮਾ ਨੂੰ ਲਾਫਟਰ ਚੈਲੇਂਜ ‘ਚ ਪਰਫਾਰਮ ਕਰਨ ਦਾ ਮੋਕਾ ਮਿਲਿਆ ਅਤੇ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਨਾਲ ਉਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ । ਅੱਜ ਉਹ ਕਾਮੇਡੀ ਦੀ ਦੁਨੀਆ ਦੇ ਮੰਨੇ ਪ੍ਰਮੰਨੇ ਕਾਮੇਡੀ ਕਲਾਕਾਰ ਹਨ। ਉਹ ਆਪਣਾ ਸ਼ੋਅ ਵੀ ਚਲਾ ਰਹੇ ਹਨ । ਜਿਸ ‘ਚ ਭਾਰਤੀ ਸਿੰਘ, ਸੁਨੀਲ ਗਰੋਵਰ ਸਣੇ ਕਈ ਕਲਾਕਾਰ ਨਜ਼ਰ ਆਉਂਦੇ ਹਨ । ਇਸ ਤੋਂ ਇਲਾਵਾ ਕਪਿਲ ਸ਼ਰਮਾ ਨੂੰ ਗਾਇਕੀ ਦਾ ਵੀ ਸ਼ੌਂਕ ਹੈ।
View this post on Instagram