ਚਲਦੇ ਸ਼ੋਅ 'ਚ ਫੁੱਟ-ਫੁੱਟ ਰੋਈ ਨੇਹਾ ਕੱਕੜ, ਕੀ ਬ੍ਰੇਕਅਪ ਹੈ ਹੰਝੂਆਂ ਦਾ ਕਾਰਨ !  ਦੇਖੋ ਵੀਡਿਓ  

By  Rupinder Kaler February 19th 2019 11:21 AM -- Updated: February 19th 2019 11:22 AM

ਗਾਇਕ ਨੇਹਾ ਕੱਕੜ ਆਪਣੇ ਬ੍ਰੇਕਅਪ ਦੇ ਦੁੱਖ ਤੋਂ ਹਾਲੇ ਵੀ ਉਭਰ ਨਹੀਂ ਸਕੀ ਜਿਸ ਦਾ ਸਬੂਤ ਉਸ ਵੀਡਿਓ ਤੋਂ ਮਿਲ ਜਾਂਦਾ ਹੈ ਜਿਸ ਵਿੱਚ ਉਹ ਇੱਕ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਫੁੱਟ ਫੁੱਟ ਕੇ ਰੋ ਪੈਦੀਂ ਹੈ । ਖਬਰਾਂ ਦੀ ਮੰਨੀਏ ਤਾਂ ਨੇਹਾ ਕੱਕੜ ਉਦੋਂ ਰੋ ਪਈ ਜਦੋਂ ਨੇਹਾ ਨੇ ਇੱਕ ਇਮੋਸ਼ਨਲ ਗਾਣੇ ਤੇ ਇੱਕ ਪ੍ਰਤੀਭਾਗੀ ਨੂੰ ਡਾਂਸ ਕਰਦੇ ਹੋਏ ਦੇਖਿਆ । ਜਿਸ ਗਾਣੇ ਤੇ ਪ੍ਰਫਾਰਮੈਂਸ ਦਿੱਤੀ ਜਾ ਰਹੀ ਸੀ ਉਹ ਗਾਣਾ ਸੀ ਤੁਜੇ ਚਾਹਾ ਰੱਬ ਸੇ ਬੀ ਜ਼ਿਆਦਾ ।

Neha Kakkar Gets Emotional On Reality Show, Watch Video Neha Kakkar Gets Emotional On Reality Show, Watch Video

ਨੇਹਾ ਦੀ ਇਹ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ । ਇਹ ਪਹਿਲਾ ਮੌਕਾ ਨਹੀਂ ਜਦੋਂ ਨੇਹਾ ਕਿਸੇ ਸ਼ੋਅ ਦੌਰਾਨ ਰੋਈ ਹੋਵੇ। ਇਸ ਤੋਂ ਪਹਿਲਾਂ ਉਹ ਇੰਡੀਅਨ ਆਈਡਲ ਸ਼ੋਅ ਦੌਰਾਨ ਰੋਈ ਸੀ ਜਦੋਂ ਇਮੋਸ਼ਨਲ ਗਾਣੇ ਤੇ ਕਿਸੇ ਨੇ ਪ੍ਰਫਾਰਮੈਂਸ ਦਿੱਤੀ ਸੀ ।

https://www.instagram.com/p/Bt3Kgi-FpeY/?utm_source=ig_embed

ਸੋ ਜਿਸ ਤਰ੍ਹਾਂ ਨੇਹਾ ਕੱਕੜ ਰੋ ਰਹੀ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਨੇਹਾ ਆਪਣੇ ਬ੍ਰੇਕਅੱਪ ਦੇ ਦੁੱਖ ਤੋਂ ਹਾਲੇ ਉਭਰੀ ਨਹੀਂ ਇਸੇ ਲਈ ਉਸ ਦੇ ਦਿਲ ਦਾ ਦਰਦ ਅੱਖਾਂ 'ਚ ਹੰਝੁ ਬਣਕੇ ਉਭਰ ਆਉਂਦਾ ਹੈ ।

Related Post