ਪ੍ਰਭ ਗਿੱਲ ਦੀ ਚੱਲਦੀ ਵੀਡੀਓ ‘ਚ ਜਦੋਂ ਦੋਸਤ ਨੇ ਕਰਤੀ ਇਹ ਸ਼ਰਾਰਤ ਤਾਂ ਗਾਇਕ ਨੇ ਕਿਹਾ ‘ਐਸੇ ਕੌਣ ਕਰਤਾ ਹੈ ਭਾਈ’, ਦੇਖੋ ਵੀਡੀਓ

By  Lajwinder kaur September 4th 2020 04:47 PM

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਮਨੋਰੰਜਨ ਦੇ ਲਈ ਵੀਡੀਓਜ਼ ਪਾਉਂਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਇੱਕ ਮਜ਼ੇਦਾਰ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।

View this post on Instagram

 

ਐਸੇ ਕੋਣ ਕਰਤਾ ਹੈ ਭਾਈ ? @gurupanesar @iamharman #terimarziaa #BTS

A post shared by Prabh Gill (@prabhgillmusic) on Sep 3, 2020 at 5:40am PDT

ਇਸ ਵੀਡੀਓ ‘ਚ ਉਹ ਆਪਣੇ ਗੀਤ ‘ਤੇਰੀ ਮਰਜ਼ੀ’ ਬਾਰੇ ਫੈਨਜ਼ ਦੇ ਗੱਲਬਾਤ ਕਰ ਰਹੇ ਨੇ ਤੇ ਅਚਾਨਕ ਹੀ ਉਨ੍ਹਾਂ ਦਾ ਦੋਸਤ ਚੱਲਦੀ ਵੀਡੀਓ ‘ਚ ਦਰਵਾਜ਼ਾ ਖੋਲ ਕੇ ਆ ਜਾਂਦਾ ਹੈ । ਉਨ੍ਹਾਂ ਦੇ ਦੋਸਤ ਨੇ ਵੀਡੀਓ ਨੂੰ ਖਰਾਬ ਕਰ ਦਿੱਤਾ । ਪ੍ਰਭ ਗਿੱਲ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ‘ਐਸੇ ਕੌਣ ਕਰਤਾ ਹੈ ਭਾਈ’ ਲਿਖ ਕੇ ਪੋਸਟ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ । ਫੈਨਜ਼ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ ।

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੋਮਾਂਟਿਕ ਗਾਇਕ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਪਿਆਰ ਵਾਲੇ ਹੀ ਹੁੰਦੇ ਨੇ । ਇਸ ਸਾਲ ਉਨ੍ਹਾਂ ਦੀ ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਆਉਣੀ ਸੀ, ਪਰ ਕੋਰੋਨਾ ਕਾਲ ਹੋਣ ਕਰਕੇ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲੱਗੀ ਹੋਈ ਹੈ ।

Related Post