ਪ੍ਰਭ ਗਿੱਲ ਦੇ ਨਵੇਂ ਗੀਤ ‘ਇੱਕ ਸੁਪਨਾ’ ਦਾ ਪੋਸਟਰ ਛਾਇਆ ਸ਼ੋਸਲ ਮੀਡੀਆ ‘ਤੇ

By  Lajwinder kaur January 7th 2020 11:04 AM

ਪੰਜਾਬੀ ਗਾਇਕ ਪ੍ਰਭ ਗਿੱਲ ਸਾਲ 2020 ਦਾ ਪਹਿਲਾ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਸਿੰਗਲ ਟਰੈਕ ‘ਇੱਕ ਸੁਪਨਾ’ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪ੍ਰਭ ਗਿੱਲ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਫਰਸਟ ਲੁੱਕ ਮੇਰੇ ਆਉਣ ਵਾਲੇ ਗੀਤ # ਇੱਕ ਸੁਪਨਾ...ਇਹ ਇੱਕ ਗੀਤ ਨਹੀਂ ਹੈ ਇਹ ਹਰ ਇੱਕ ਦਿਲ ਦੀ ਭਾਵਨਾ ਹੈ...’

 

View this post on Instagram

 

1st look Of My Upcoming Song #Iksupna Its Not Just A Song Its A Feeling Of Every Heart ?

A post shared by Prabh Gill (@prabhgillmusic) on Jan 6, 2020 at 5:59am PST

ਹੋਰ ਵੇਖੋ:ਜਨਮਦਿਨ ‘ਤੇ ਦੀਪਿਕਾ ਪਾਦੁਕੋਣ ਨੇ ਫੈਨ ਦੀ ਖਵਾਹਿਸ਼ ਕੀਤੀ ਪੂਰੀ, ਏਅਰਪੋਰਟ ‘ਤੇ ਕੱਟਿਆ ਕੇਕ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਵਿੰਦਰ ਨੱਥੂ ਮਾਜਰਾ ਨੇ ਲਿਖੇ ਨੇ ਤੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਗੁਰਚਰਨ ਸਿੰਘ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਫਰੇਮ ਸਿੰਘ  (FRAME SINGH) ਨੇ ਤਿਆਰ ਕੀਤਾ ਹੈ। ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ, ਜਿਸ ਚ ਪ੍ਰਭ ਗਿੱਲ ਇੱਕ ਬੱਚੀ ਨੂੰ ਗੋਦ ਚੁੱਕੀ ਦਿਖਾਈ ਦੇ ਰਹੇ ਨੇ ਤੇ ਗੰਭੀਰ ਨਜ਼ਰ ਆ ਰਹੇ ਹਨ। ਜਿਸ ਤੋਂ ਲੱਗਦਾ ਹੈ ਇਹ ਗੀਤ ਇਮੋਸ਼ਨ ਜ਼ੌਨਰ ਦਾ ਹੋਵੇਗਾ।

 

View this post on Instagram

 

Main Dil Wali Gal Tere Agge Rakhti ...............

A post shared by Prabh Gill (@prabhgillmusic) on Dec 26, 2019 at 6:22am PST

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਉਹ ‘ਯਾਰ ਅਣਮੁੱਲੇ ਰਿਟਰਨ’ ‘ਚ ਹਰੀਸ਼ ਵਰਮਾ ਦੇ ਯੁਵਰਾਜ ਹੰਸ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਤਮੰਨਾ’, ‘ਤੇਰੇ ਬਿਨਾਂ’, ‘ਤਾਰਿਆਂ ਦੇ ਦੇਸ਼’, ‘ਮੇਰੇ ਕੋਲ’, ‘ਬੱਚਾ’, ‘ਨੈਣਾਂ’, ‘ਪਹਿਲੀ ਵਾਰ’, ‘ਇਕ ਰੀਝ’, ‘ਸੋ ਸੋ ਵਾਰ’, ‘ਲਵ ਯੂ ਓਏ’ ਵਰਗੇ ਕਈ  ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਬੰਬੂਕਾਟ, ਲੌਂਗ ਲਾਚੀ, ਦਾਣਾ ਪਾਣੀ, ਤੇਰੀ ਮੇਰੀ ਜੋੜੀ, ਦਿਲ ਦੀਆਂ ਗੱਲਾਂ ਸਣੇ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਹਨ।

 

 

Related Post