ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਨੇ ਸੋਸ਼ਲ ਮੀਡੀਆ ’ਤੇ ਇਸ਼ਾਰਿਆਂ ਇਸ਼ਾਰਿਆਂ ’ਚ ਕਹੀ ਸੀ ਇਹ ਗੱਲ, ਹਰ ਇੱਕ ਪੋਸਟ ’ਚ ਛੁਪਿਆ ਹੈ ਅਦਾਕਾਰਾ ਦਾ ਦਰਦ
ਅੱਜ ਤੋਂ ਪੰਜ ਸਾਲ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਪੂਰੀ ਟੀਵੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਸੀ ਤੇ ਮਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਸਨ, ਜਿਨ੍ਹਾਂ ਨੂੰ ਪੜ੍ਹਕੇ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ।

ਪ੍ਰਤਿਊਸ਼ਾ ਬੈਨਰਜੀ ਜਿੱਥੇ ਅੰਦਰੋ ਅੰਦਰੀਂ ਟੁੱਟ ਗਈ ਸੀ ਉੱਥੇ ਉਹ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਵੀ ਪ੍ਰੇਰਿਤ ਕਰਦੀ ਸੀ ।

ਪ੍ਰਤਿਊਸ਼ਾ ਬੈਨਰਜੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਹਿ ਜਾਂਦੀ ਸੀ ਕਿ ਉਸ ਸਮੇਂ ਜੇ ਇਹਨ੍ਹਾਂ ਗੱਲਾਂ ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਉਹ ਸਾਡੇ ਵਿੱਚ ਮੌਜੂਦ ਹੁੰਦੀ ।

ਪ੍ਰਤਿਊਸ਼ਾ ਬੈਨਰਜੀ ਦੇ ਇਸ ਪੋਸਟ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਉਸ ਨੂੰ ਪਿਆਰ ਤੇ ਅੰਟੇਸ਼ਨ ਦੀ ਕਿੰਨੀ ਜ਼ਰੂਰਤ ਸੀ । ਪ੍ਰਤਿਊਸ਼ਾ ਬੈਨਰਜੀ ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਸੀ, ਇਹੀ ਗੱਲ ਉਹਨਾਂ ਨੂੰ ਲੋਕਾਂ ਤੋਂ ਖ਼ਾਸ ਬਣਾਉਂਦੀ ਸੀ ।ਪ੍ਰਤਿਊਸ਼ਾ ਬੈਨਰਜੀ ਆਪਣੇ ਰਿਸ਼ਤੇ ਵਿੱਚ ਇਮਾਨਦਾਰੀ ਚਾਹੁੰਦੀ ਸੀ, ਸ਼ਾਇਦ ਇਹੀ ਗੱਲ ਉਹਨਾਂ ਨੂੰ ਨਸੀਬ ਨਹੀਂ ਹੋਈ ।
https://www.instagram.com/p/7UGH3zhkiG/
ਪ੍ਰਤਿਊਸ਼ਾ ਬੈਨਰਜੀ ਆਪਣੇ ਦਰਦ ਨੂੰ ਛੁਪਾਉਣਾ ਜਾਣਦੀ ਸੀ ਪ੍ਰਤਿਊਸ਼ਾ ਬੈਨਰਜੀ ਦੇ ਪ੍ਰਸ਼ੰਸਕ ਕਦੋਂ ਉਹਨਾਂ ਦੀਆਂ ਪੋੋਸਟਾਂ ਪੜ੍ਹਦੇ ਹਨ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿੰਨੀ ਇੱਕਲੀ ਸੀ ।
https://www.instagram.com/p/8K1trGhkpA/
https://www.instagram.com/p/8M-GcWBkuM/
ਪ੍ਰਤਿਊਸ਼ਾ ਬੈਨਰਜੀ ਨੇ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਫਾਹਾ ਲੈ ਲਿਆ ਸੀ , ਮੰਨਿਆ ਜਾਂਦਾ ਹੈ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਨੂੰ ਧੋਖਾ ਦਿੱਤਾ ਸੀ, ਜਿਸ ਕਰਕੇ ਉਸ ਨੂੰ ਇਹ ਕਦਮ ਉਠਾਣਾ ਪੈ ਗਿਆ ਸੀ ।