Advertisment

ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਨੇ ਸੋਸ਼ਲ ਮੀਡੀਆ ’ਤੇ ਇਸ਼ਾਰਿਆਂ ਇਸ਼ਾਰਿਆਂ ’ਚ ਕਹੀ ਸੀ ਇਹ ਗੱਲ, ਹਰ ਇੱਕ ਪੋਸਟ ’ਚ ਛੁਪਿਆ ਹੈ ਅਦਾਕਾਰਾ ਦਾ ਦਰਦ

author-image
By Rupinder Kaler
New Update
ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਨੇ ਸੋਸ਼ਲ ਮੀਡੀਆ ’ਤੇ ਇਸ਼ਾਰਿਆਂ ਇਸ਼ਾਰਿਆਂ ’ਚ ਕਹੀ ਸੀ ਇਹ ਗੱਲ, ਹਰ ਇੱਕ ਪੋਸਟ ’ਚ ਛੁਪਿਆ ਹੈ ਅਦਾਕਾਰਾ ਦਾ ਦਰਦ
Advertisment
ਅੱਜ ਤੋਂ ਪੰਜ ਸਾਲ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਪੂਰੀ ਟੀਵੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਸੀ ਤੇ ਮਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਸਨ, ਜਿਨ੍ਹਾਂ ਨੂੰ ਪੜ੍ਹਕੇ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ । publive-image ਪ੍ਰਤਿਊਸ਼ਾ ਬੈਨਰਜੀ ਜਿੱਥੇ ਅੰਦਰੋ ਅੰਦਰੀਂ ਟੁੱਟ ਗਈ ਸੀ ਉੱਥੇ ਉਹ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਵੀ ਪ੍ਰੇਰਿਤ ਕਰਦੀ ਸੀ ।
Advertisment
publive-image ਪ੍ਰਤਿਊਸ਼ਾ ਬੈਨਰਜੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਹਿ ਜਾਂਦੀ ਸੀ ਕਿ ਉਸ ਸਮੇਂ ਜੇ ਇਹਨ੍ਹਾਂ ਗੱਲਾਂ ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਉਹ ਸਾਡੇ ਵਿੱਚ ਮੌਜੂਦ ਹੁੰਦੀ । publive-image ਪ੍ਰਤਿਊਸ਼ਾ ਬੈਨਰਜੀ ਦੇ ਇਸ ਪੋਸਟ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਉਸ ਨੂੰ ਪਿਆਰ ਤੇ ਅੰਟੇਸ਼ਨ ਦੀ ਕਿੰਨੀ ਜ਼ਰੂਰਤ ਸੀ । ਪ੍ਰਤਿਊਸ਼ਾ ਬੈਨਰਜੀ ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਸੀ, ਇਹੀ ਗੱਲ ਉਹਨਾਂ ਨੂੰ ਲੋਕਾਂ ਤੋਂ ਖ਼ਾਸ ਬਣਾਉਂਦੀ ਸੀ ।ਪ੍ਰਤਿਊਸ਼ਾ ਬੈਨਰਜੀ ਆਪਣੇ ਰਿਸ਼ਤੇ ਵਿੱਚ ਇਮਾਨਦਾਰੀ ਚਾਹੁੰਦੀ ਸੀ, ਸ਼ਾਇਦ ਇਹੀ ਗੱਲ ਉਹਨਾਂ ਨੂੰ ਨਸੀਬ ਨਹੀਂ ਹੋਈ ।
Advertisment
https://www.instagram.com/p/7UGH3zhkiG/ ਪ੍ਰਤਿਊਸ਼ਾ ਬੈਨਰਜੀ ਆਪਣੇ ਦਰਦ ਨੂੰ ਛੁਪਾਉਣਾ ਜਾਣਦੀ ਸੀ  ਪ੍ਰਤਿਊਸ਼ਾ ਬੈਨਰਜੀ ਦੇ ਪ੍ਰਸ਼ੰਸਕ ਕਦੋਂ ਉਹਨਾਂ ਦੀਆਂ ਪੋੋਸਟਾਂ ਪੜ੍ਹਦੇ ਹਨ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿੰਨੀ ਇੱਕਲੀ ਸੀ । https://www.instagram.com/p/8K1trGhkpA/ https://www.instagram.com/p/8M-GcWBkuM/ ਪ੍ਰਤਿਊਸ਼ਾ ਬੈਨਰਜੀ ਨੇ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਫਾਹਾ ਲੈ ਲਿਆ ਸੀ , ਮੰਨਿਆ ਜਾਂਦਾ ਹੈ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਨੂੰ ਧੋਖਾ ਦਿੱਤਾ ਸੀ, ਜਿਸ ਕਰਕੇ ਉਸ ਨੂੰ ਇਹ ਕਦਮ ਉਠਾਣਾ ਪੈ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment