ਪ੍ਰੀਤ ਹਰਪਾਲ ਨੇ ਆਪਣੇ ਪਿੰਡ ਦੇ ਸਕੂਲੀ ਬੱਚਿਆਂ ਲਈ ਕੀਤਾ ਅਜਿਹਾ ਕੰਮ ਚਾਰੇ ਪਾਸੇ ਹੋ ਰਹੀ ਸ਼ਲਾਘਾ

By  Lajwinder kaur November 6th 2019 10:49 AM -- Updated: November 6th 2019 10:57 AM

ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਹ ਆਪਣੇ ਪਿੰਡ ਬੋਪੁਰ ਜੱਟਾਂ ਦੇ ਸਕੂਲੀ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਆਓ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਅੱਜ ਦੀ ਟੈਕਨੋਲਜੀ ਨਾਲ ਜੋੜੀਏ ਤਾਂ ਜੋ ਸਾਡੇ ਪਿੰਡਾਂ ਦੇ ਗਰੀਬ ਬੱਚੇ ਚੰਗੀ ਸਿੱਖਿਆ ਪਾ ਕੇ ਅੱਗੇ ਆਉਣ’। ਉਨ੍ਹਾਂ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੋਸਲ ਮੀਡੀਆ ਉੱਤੇ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ਼ ਹੋ ਰਹੀ ਹੈ।

 

View this post on Instagram

 

Aao apne apne pind de school nu ajj di technology nal jodiye tan jo saade pindan de greeb bache changi education paa k agge aaun???✌️✌️?? #baupurjattan @preet.harpal #maajhewalajatt?

A post shared by Preet Harpal (@preet.harpal) on Nov 5, 2019 at 7:57pm PST

ਹੋਰ ਵੇਖੋ:ਰਾਜ ਰਣਜੋਧ ਲੈ ਕੇ ਆ ਰਹੇ ਨੇ ਨਵਾਂ ਗੀਤ ‘END’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਕਾਲਜ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰੀ ਲਗਾ ਚੁੱਕੇ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਗੀਤਾਂ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਨੇ। ਪਿੱਛੇ  ਉਹ ‘ਲੁਕਣ ਮੀਚੀ’ ਟਾਈਟਲ ਹੇਠ ਬਣੀ ਫ਼ਿਲਮ ਚ ਅਦਾਕਾਰਾ ਮੈਂਡੀ ਤੱਖਰ ਨਾਲ ਨਜ਼ਰ ਆਏ ਸਨ।

 

 

Related Post