ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ‘ਰੱਬ Vs ਇਨਸਾਨ’ ਨਾਲ ਦਿਖਾ ਰਹੇ ਨੇ ਲੋਕਾਂ ਨੂੰ ਸੱਚਾਈ ਦਾ ਆਇਨਾ, ਦੇਖੋ ਵੀਡੀਓ

By  Lajwinder kaur May 25th 2020 05:27 PM

ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ । ‘ਰੱਬ Vs ਇਨਸਾਨ’ (Rabb Vs Insaan) ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਰਾਹੀਂ ਗਾਇਕ ਪ੍ਰੀਤ ਹਰਪਾਲ ਨੇ ਲੋਕਾਂ ਨੂੰ ਸੱਚਾਈ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ ਕਰਦੇ ਹੋਏ ਨਜ਼ਰ ਆ ਰਹੇ ਨੇ ।

ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਹੀ ਲਿਖੇ ਨੇ ਤੇ ਗੀਤ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗੀਤ ਦੇ ਲਿਰਿਕਲ ਵੀਡੀਓ Vanjaray Beats ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

Ja chla ja oye coronyan qeon sada lahoo peeta?? @preet.harpal? #class ??#15thmay✌️ #amanhayer??

A post shared by Preet Harpal (@preet.harpal) on May 11, 2020 at 7:59am PDT

ਪ੍ਰੀਤ ਹਰਪਾਲ ਦੀ ਕਲਮ ‘ਚੋਂ ਨਿਕਲੇ ਹੋਏ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ । ਉਹ ਆਪਣੀ ਆਵਾਜ਼ ‘ਚ ਕਈ ਸਿੰਗਲ ਟਰੈਕ ਜਿਵੇਂ ਯਾਰ ਬੇਰੁਜ਼ਗਾਰ, ਵੰਗ, ਬਲੈਕ ਸੂਟ, ਸਾਥ, ਬੀ.ਏ ਫੇਲ, ਅੱਤ ਗੌਰੀਏ, ਮਾਂ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਪਿਛਲੇ ਸਾਲ ਉਹ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਮੈਂਡੀ ਤੱਖਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ ।

 

Related Post