‘ਵੈਲੇਨਟਾਈਨ ਡੇਅ’ ‘ਤੇ ਪ੍ਰੀਤ ਹਰਪਾਲ ਲੈ ਕੇ ਆਏ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ

By  Lajwinder kaur February 14th 2019 11:58 AM

ਪੰਜਾਬ ਦੇ ਨਾਮੀ ਗਾਇਕ ਪ੍ਰੀਤ ਹਰਪਾਲ ਜਿਹਨਾਂ ਨੇ ਆਪਣੀ ਵੱਖਰੀ ਤੇ ਸਾਫ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲ ਚ ਆਪਣੀ ਖਾਸ ਜਗ੍ਹਾ ਬਣਾਈ ਹੋਈ ਹੈ। ਇਕ ਵਾਰ ਫੇਰ ਪ੍ਰੀਤ ਹਰਪਾਲ ਆਪਣਾ ਨਵਾਂ ਗੀਤ ਪਿੰਕ ਸੂਟ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ।

View this post on Instagram

 

Kal nu aa jana ji apna new track PINK SUIT krdeo share fer??✌️✌️@preet.harpal @pankajsharmaofficial @ikwindersinghmusic @raweyestudios @tseries.official

A post shared by Preet Harpal (@preet.harpal) on Feb 13, 2019 at 4:19am PST

ਹੋਰ ਵੇਖੋ: ਰਾਜਵੀਰ ਜਵੰਦਾ ਤੇ ਉਪਾਸਨਾ ਸਿੰਘ ਨੇ ਕੀਤਾ ਹਾਸਾ ਠੱਠਾ, ਦੇਖੋ ਵੀਡੀਓ

ਪ੍ਰੀਤ ਹਰਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਆਪਣੇ ਨਵੇਂ ਗੀਤ ਪਿੰਕ ਸੂਟ ਦੇ ਰਿਲੀਜ਼ ਹੋਣ ਬਾਰੇ ਦੱਸਿਆ ਹੈ। ਪ੍ਰੀਤ ਹਰਪਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਸੌਂਗ ਲੈ ਕੇ ਆਏ ਨੇ। ‘ਪਿੰਕ ਸੂਟ’ ਗੀਤ ਨੂੰ ਪ੍ਰੀਤ ਹਰਪਾਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਪਿੰਕ ਸੂਟ ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਜਿਸ ‘ਚ ਵਿਆਹ ਦੇ ਮਾਹੌਲ ਦੇ ਨਾਲ ਨਾਲ ਪੰਜਾਬੀ ਪਹਿਰਾਵੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪ੍ਰੀਤ ਹਰਪਾਲ ਦਾ ‘ਪਿੰਕ ਸੂਟ’ ਟੀ.ਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲੂਸਿਵ ਚੱਲ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪ੍ਰੀਤ ਹਰਪਾਲ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਫਿਲਮੀ ਸਫਰ ਦੀ ਤਾਂ ਪ੍ਰੀਤ ਹਰਪਾਲ ਬਹੁਤ ਜਲਦ ਮੈਂਡੀ ਤੱਖਰ ਦੇ ਨਾਲ ਪੰਜਾਬੀ ਮੂਵੀ ਲੁੱਕਣ ਮੀਚੀ ਦੇ ਨਾਲ ਤਿੰਨ ਮਈ ਨੂੰ ਵੱਡੇ ਪਰਦੇ ਉੱਤੇ ਨੂੰ ਨਜ਼ਰ ਆਉਣਗੇ।

Related Post