ਪ੍ਰੀਤ ਹਰਪਾਲ ਇੱਕ ਵਾਰ ਫਿਰ ਛੇੜਣਗੇ ‘ਕਾਲਜ’ ਦੀਆਂ ਯਾਦਾਂ ਨੂੰ, ਲੈ ਕੇ ਆ ਰਹੇ ਨੇ ਨਵਾਂ ਗੀਤ
ਪ੍ਰੀਤ ਹਰਪਾਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਕਾਲਜ’ ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਉਹ ਪਹਿਲਾਂ ਵੀ ਬੀ.ਏ ਪਾਸ, ਬੀ.ਏ ਫੇਲ, ਲਾਅ, ਪੀ ਜੀ, ਮਾਪੇ ਕਹਿੰਦੇ ਜੱਜ ਬਣਨਾ ਵਰਗੇ ਗੀਤਾਂ ਦੇ ਨਾਲ ਸਟੂਡੈਂਟ ਲਾਈਫ਼ ਨੂੰ ਆਪਣੇ ਗੀਤਾਂ ਦੇ ਰਾਹੀਂ ਪੇਸ਼ ਕਰ ਚੁੱਕੇ ਹਨ। ਇੱਕ ਵਾਰ ਫਿਰ ਤੋਂ ਉਹ ਕਾਲਜ ਲਾਈਫ਼ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਨਜ਼ਰ ਆਉਣਗੇ ਨਵੇਂ ਗੀਤ ‘ਕਾਲਜ’ ਦੇ ਰਾਹੀਂ। ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਨਿੱਕ ਧੰਮੂ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਟੀਮ ਡੀ ਜੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਫ਼ਿਲਹਾਲ ਗਾਣੇ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
View this post on Instagram
Krdo share COLLEGE song da poster??❤️❤️ dhanwad jio??? @preet.harpal
ਹੋਰ ਵੇਖੋ:ਪਿਆਰ ‘ਚ ਹੁੰਦੀ ਨਿੱਕੀ ਮੋਟੀ ਨੋਕ-ਝੋਕ ਨੂੰ ਬਿਆਨ ਕਰ ਰਹੇ ਨੇ ਤਨਿਸ਼ਕ ਕੌਰ ਆਪਣੇ ਨਵੇਂ ਗੀਤ ‘ਆਕੜਾਂ’ ‘ਚ, ਦੇਖੇ ਵੀਡੀਓ
ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਕੰਮ ਦੀ ਉਹ ਵੰਗ, ਲਾਅ, ਯਾਰ ਬੇਰੁਜ਼ਗਾਰ, ਬਲੈਕ ਸੂਟ, ਮਾਂ, ਕੇਸ, ਜ਼ਿੰਦਗੀ, ਸੋਫੀ ਜੱਟ, ਤੂੰ ਦੇਸੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਕਾਫੀ ਸਰਗਰਮ ਹਨ, ਉਹ ਲੁੱਕਣ ਮੀਚੀ ‘ਚ ਮੈਂਡੀ ਤੱਖਰ ਨਾਲ ਨਜ਼ਰ ਆਏ ਸਨ।