ਪ੍ਰੀਤੀ ਜਿੰਟਾ ਨੇ ਆਪਣੀ ਪੁਰਾਣੀ ਤਸਵੀਰ ਸ਼ੇਅਰ ਕਰਕੇ, ਕੀਤਾ ਇਸ ਤਰ੍ਹਾਂ ਦਾ ਮਜ਼ਾਕ

By  Rupinder Kaler January 16th 2021 07:26 PM

ਪ੍ਰੀਤੀ ਜਿੰਟਾ ਨੇ ਆਪਣੇ ਕਰੀਅਰ ‘ਚ ਬਹੁਤ ਨਾਂਅ ਕਮਾਇਆ ਹੈ । ਫ਼ਿਲਮ ‘ਦਿਲ ਸੇ ਤੋਂ ਲੈ ਕੇ ਕਹੋ ਨਾ ਪਿਆਰ ਹੈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਦਾ ਦਿਲ ਜਿੱਤਿਆ ਹੈ । ਪ੍ਰੀਤੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਤੇ ਇੱਕ ਫੋਟੋ ਸ਼ੇਅਰ ਕੀਤਾ ਹੈ । ਇਹ ਫੋਟੋ ਪ੍ਰੀਤੀ ਦੇ ਗਾਣੇ ਜੀਆ ਜਲੇ ਦਾ ਹੈ ।

ਹੋਰ ਪੜ੍ਹੋ :

ਹਲਦੀ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਕਈ ਬਿਮਾਰੀਆਂ ‘ਚ ਪਹੁੰਚਾਉਂਦੀ ਹੈ ਲਾਭ

ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਗਿਲੋਅ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਇਸ ਤਸਵੀਰ ਨੂੰ ਸ਼ੇਅਰ ਕਰਕੇ ਪ੍ਰੀਤੀ ਨੇ ਮਜ਼ਾਕ ਕੀਤਾ ਹੈ । ਇਸ ਤਸਵੀਰ ਵਿੱਚ ਉੇਹ ਹਾਥੀਆਂ ਦੇ ਸਾਹਮਣੇ ਡਾਂਸ ਕਰ ਰਹੀ ਹੈ । ਜਿਸ ਤੇ ਉਹਨਾਂ ਨੇ ਮਜ਼ਾਕ ਕਰਦੇ ਹੋਏ ਲਿਖਿਆ ਹੈ ‘ ਇਹ ਹਾਥੀ ਕੀ ਸੋਚਦੇ ਹੋਣਗੇ ਮੈਂ ਇਹ ਕੀ ਕਰ ਰਹੀ ਹਾਂ ।

ਪਰ ਮੈਂ ਤਾਂ ਸਿਰਫ ਫਰਾਹ ਖਾਨ ਦੇ ਦੱਸੇ ਹੋਏ ਸਟੈੱਪ ਕਰ ਰਹੀ ਸੀ’ । ਇਸ ਦੇ ਨਾਲ ਹੀ ਉਸ ਨੇ ਦੱਸਿਆ ਹੈ ਕਿ ਫ਼ਿਲਮ ਦਿਲ ਸੇ ਵਿੱਚੋਂ ਉਹਨਾਂ ਦੀ ਇਹ ਫੈਵਰੇਟ ਫੋਟੋ ਹੈ । ਪ੍ਰੀਤੀ ਦੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

Related Post