ਹਲਦੀ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਕਈ ਬਿਮਾਰੀਆਂ ‘ਚ ਪਹੁੰਚਾਉਂਦੀ ਹੈ ਲਾਭ

Written by  Shaminder   |  January 16th 2021 06:46 PM  |  Updated: January 16th 2021 06:46 PM

ਹਲਦੀ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਕਈ ਬਿਮਾਰੀਆਂ ‘ਚ ਪਹੁੰਚਾਉਂਦੀ ਹੈ ਲਾਭ

ਹਲਦੀ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਹੈ ਬਲਕਿ ਇਸ ‘ਚ ਕਈ ਗੁਣ ਹਨ । ਇਹ ਕਈ ਬਿਮਾਰੀਆਂ ‘ਚ ਲਾਭਦਾਇਕ ਹੁੰਦੀ ਹੈ ।ਹਲਦੀ ਨੂੰ ਖਾਣੇ ਦੇ ਨਾਲ ਨਾਲ ਹੋਰ ਪੀਣ ਵਾਲੇ ਪਦਾਰਥਾਂ ‘ਚ ਪਾ ਕੇ ਇਸ ਨੂੰ ਪਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਹੀ ਲਾਭ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਹਲਦੀ ਦੇ ਫਾਇਦੇ ਬਾਰੇ ਦੱਸਾਂਗੇ । turmeric ਹਲਦੀ ਨੂੰ ਦੁੱਧ ‘ਚ ਪਾ ਕੇ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ । ਇਸ ਦੇ ਨਾਲ ਹੀ ਹਲਦੀ ਦਾ ਸੇਵਨ ਗਰਮ ਪਾਣੀ ‘ਚ ਸਵੇਰ ਦੇ ਸਮੇਂ ਪਾ ਕੇ ਪੀਣ ਦੇ ਨਾਲ ਭਾਰ ਘਟਾਉਣ ‘ਚ ਵੀ ਮਦਦ ਮਿਲਦੀ ਹੈ ।

ਹੋਰ ਪੜ੍ਹੋ : ਚੁਕੰਦਰ ਹੈ ਸਿਹਤ ਲਈ ਬਹੁਤ ਹੀ ਲਾਭਦਾਇਕ, ਕਈ ਕਮੀਆਂ ਨੂੰ ਕਰਦਾ ਹੈ ਦੂਰ

turmeric

ਮਾਹਵਾਰੀ ਦੀ ਕਿਸੇ ਵੀ ਸਮੱਸਿਆ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਦਰਦ ਤੇ ਮੂਡ ਨੂੰ ਰਾਹਤ ਮਿਲਦੀ ਹੈ।

turmeric powder

 

ਵਧਦੀ ਉਮਰ ਦੇ ਨਾਲ ਕੁੜੀਆਂ ਦੇ ਹਾਰਮੋਨਸ ਵਿਗੜਣ ਤੇ ਸਰੀਰ ਵਿੱਚ ਗੈਰ ਜ਼ਰੂਰੀ ਤਬਦੀਲੀਆਂ ਦੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਲਦੀ ਦੀ ਵਰਤੋਂ ਕਰਨ ਨਾਲ ਔਰਤਾਂ ਅੰਦਰੂਨੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network