ਪ੍ਰੀਤੀ ਜ਼ਿੰਟਾ ਨੇ ਪਹਿਲੀ ਵਾਰ ਆਪਣੇ ਟਵਿਨਸ ਬੱਚਿਆਂ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder May 9th 2022 12:11 PM

ਪ੍ਰੀਤੀ ਜ਼ਿੰਟਾ (Preity Zinta) ਸੋਸ਼ਲ ਮੀਡੀਆ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਬੀਤੇ ਦਿਨ ਮਦਰਸ ਡੇਅ ਦੇ ਮੌਕੇ ‘ਤੇ ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ (Twins baby ) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਦਾਕਾਰਾ ਆਪਣੇ ਦੋਵਾਂ ਬੱਚਿਆਂ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਮਾਂ ਬਾਰੇ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਹੈ ।

Preity Zinta ,, image From instagram

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਘਰ ਦੀ ਖੇਤੀ ਦਾ ਸਾਂਝਾ ਕੀਤਾ ਵੀਡੀਓ, ਕਿਹਾ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਕਦੇ ਵੀ ਇਹ ਸਮਝ ਨਹੀਂ ਸਕੀ ਸੀ ਕਿ ਮੇਰੀ ਮਾਂ ਮੇਰੇ ਬਾਰੇ ਏਨੀਂ ਚਿੰਤਾ ਕਿਉਂ ਕਰਦੀ ਸੀ । ਹਰ ਵੇਲੇ ਮੇਰੇ ਜਾਨਣਾ ਚਾਹੁੰਦੀ ਸੀ ਕਿ ਮੈਂ ਕਿੱਥੇ ਹਾਂ । ਮੈਂ ਇਸ ਗੱਲ ਨੂੰ ਉਦੋਂ ਤੱਕ ਨਹੀਂ ਸੀ ਸਮਝ ਸਕੀ ਜਦੋਂ ਤੱਕ ਕਿ ਮੈਂ ਖੁਦ ਮਾਂ ਨਹੀਂ ਬਣ ਗਈ’ ।ਦੱਸ ਦਈਏ ਕਿ ਅਦਾਕਾਰਾ ਨੇ ਇਹ ਤਸਵੀਰ ਬੀਤੇ ਦਿਨ ਮਦਰਸ ਡੇਅ ਦੇ ਮੌਕੇ ‘ਤੇ ਸ਼ੇਅਰ ਕੀਤੀ ਸੀ ।

Preity Zinta ,, image From instagram

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਆਪਣੇ ਬਗੀਚੇ ‘ਚ ਉਗਾਈ ਸਟ੍ਰਾਬੇਰੀ, ਦੱਸਿਆ ਲਾਕਡਾਊਨ ‘ਚ ਮਾਂ ਦੀ ਮਦਦ ਨਾਲ ਕਿਵੇਂ ਬਣਾਇਆ ਘਰੇਲੂ ਬਗੀਚਾ

ਪ੍ਰੀਤੀ ਜ਼ਿੰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਮਰੀਕੀ ਮੂਲ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ ਤੇ ਉਹ ਵਿਦੇਸ਼ ‘ਚ ਹੀ ਜਾ ਕੇ ਵੱਸ ਗਈ ਹੈ । ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਸੈਰੋਗੇਸੀ ਦੇ ਜ਼ਰੀਏ ਮਾਂ ਬਣੀ ਹੈ । ਸੋਸ਼ਲ ਮੀਡੀਆ ‘ਤੇ ਪ੍ਰੀਤੀ ਜ਼ਿੰਟਾ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੀ ਰਹਿੰਦੀ ਹੈ ।

preity zinta ,, image From instagram

ਹਾਲਾਂਕਿ ਅਦਾਕਾਰਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਪ੍ਰੀਤੀ ਜ਼ਿੰਟਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਫ਼ਿਲਮ ‘ਵੀਰ ਜ਼ਾਰਾ’, ‘ਦਿਲ ਸੇ’, ‘ਦਿਲ ਹੈ ਤੁਮ੍ਹਾਰਾ’, ‘ਚੋਰੀ- ਚੋਰੀ,ਚੁਪਕੇ ਚੁਪਕੇ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Preity G Zinta (@realpz)

Related Post