ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ 'ਤੇ ਡਾਂਸ , ਵੇਖੋ ਵੀਡਿਓ

By  Shaminder November 21st 2018 01:05 PM

ਪ੍ਰਿੰਸ ਨਰੂਲਾ ਅਤੇ ਯਵਿਕਾ ਚੌਧਰੀ ਨੇ ਗੈਰੀ ਸੰਧੂ ਦੇ ਗੀਤ 'ਤੇ ਡਾਂਸ ਕਰਦੇ ਵਿਖਾਈ ਦਿੱਤੇ । ਇਸ ਦਾ ਵੀਡਿਓ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਦੋਵੇਂ ਗੈਰੀ ਸੰਧੂ ਦੇ ਗੀਤ ਤੇ ਡਾਂਸ ਕਰਦੇ ਵਿਖਾਈ ਦੇ ਰਹੇ ਨੇ । ਗੈਰੀ ਸੰਧੂ ਦਾ ਇਹ ਗੀਤ ਬੇਹਦ ਰੋਮਾਂਟਿਕ ਹੈ ਅਤੇ ਪ੍ਰਿੰਸ ਅਤੇ ਯੁਵਿਕਾ ਇਸੇ ਗੀਤ 'ਤੇ ਡਾਂਸ ਕਰਦੇ ਵਿਖਾਈ ਦੇ ਰਹੇ ਨੇ ।

ਹੋਰ ਵੇਖੋ : ਇੱਕ ਮਹੀਨੇ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ,ਵੇਖੋ ਵੀਡਿਓ

https://www.instagram.com/p/BqXafkGh4_m/

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਗੈਰੀ ਸੰਧੂ ਨੇ ਸ਼ੁਕਰੀਆ ਅਦਾ ਕਰਦੇ ਲਿਖਿਆ ਕਿ ਖੁਬਸੂਰਤ ਜੋੜੀ । ਦੱਸ ਦਈਏ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਬੀਤੇ ਦਿਨੀਂ ਵਿਆਹ ਹੋਇਆ ਸੀ । ਇੱਕ ਟੀਵੀ ਦੇ ਰਿਏਲਿਟੀ ਸ਼ੋਅ ਦੀ ਇਸ ਜੋੜੀ ਦੀ ਦੋਸਤੀ ਦੀਆਂ ਕਾਫੀ ਚਰਚਾਵਾਂ ਚੱਲੀਆਂ ਸਨ ਜਿਸ ਤੋਂ ਬਾਅਦ ਇਨ੍ਹਾਂ ਨੇ ਇਸ ਸ਼ੋਅ 'ਚ ਨਿਕਲਣ ਤੋਂ ਬਾਅਦ ਇਸ ਦੋਸਤੀ ਨੂੰ ਵਿਆਹ ਦੇ ਰਿਸ਼ਤੇ 'ਚ ਤਬਦੀਲ ਕਰ ਲਿਆ ।

ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ‘ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ

prince yuvika dance prince yuvika dance

ਦੋਵੇਂ ਵਿਆਹ ਕਰਵਾ ਕੇ ਬੇਹੱਦ ਖੁਸ਼ ਨੇ ਅਤੇ ਦੋਨਾਂ ਨੇ ਵਿਆਹ ਤੋਂ ਬਾਅਦ ਚੰਡੀਗੜ 'ਚ ਰਿਸੈਪਸ਼ਨ ਪਾਰਟੀ ਦਿੱਤੀ ਸੀ । ਇਹ ਜੋੜਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦਾ ਹੈ ਅਤੇ ਅਕਸਰ ਆਪਣੀਆਂ ਵੀਡਿਓ ਸ਼ੇਅਰ ਕਰਦਾ ਰਹਿੰਦਾ ਹੈ । ਹੁਣ ਮੁੜ ਤੋਂ ਇਸ ਜੋੜੀ ਨੇ ਆਪਣੀ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਸ ਨੂੰ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ।

prince yuvika dance prince yuvika dance

 

Related Post