ਇੱਕ ਮਹੀਨੇ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ,ਵੇਖੋ ਵੀਡਿਓ 

Written by  Shaminder   |  November 13th 2018 12:06 PM  |  Updated: November 13th 2018 12:06 PM

ਇੱਕ ਮਹੀਨੇ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ,ਵੇਖੋ ਵੀਡਿਓ 

ਪ੍ਰਿੰਸ ਨਰੁਲਾ ਅਤੇ ਯੁਵਿਕਾ ਚੌਧਰੀ ਦੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ। ਇਹ ਜੋੜਾ ਸੋਸ਼ਲ ਮੀਡੀਆ 'ਤੇ ਅਕਸਰ ਸਰਗਰਮ ਰਹਿੰਦਾ ਹੈ ਅਤੇ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਹੈ । ਇਹ ਜੋੜਾ ਜਿੱਥੇ ਆਪਣੇ ਪ੍ਰਾਜੈਕਟਸ ਬਾਰੇ ਜਾਣਕਾਰੀ ਆਪਣੇ ਫੈਨਸ ਨੂੰ ਦਿੰਦਾ ਹੈ ,ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸਾਂਝੀਆਂ ਕਰਦਾ ਹੈ ।ਹੁਣ ਮੁੜ ਤੋਂ ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਦਾ ਕਰਵਾ ਚੌਥ ਬਣਾਇਆ ਖਾਸ ,ਆਪਣੇ ਹੱਥ ਨਾਲ ਬਣਾ ਕੇ ਖੁਆਈ ਫੈਨੀ

https://www.instagram.com/p/BqEXiD0lU01/

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਵਿਆਹ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਦੋਨਾਂ ਦਾ ਵਿਆਹ ਇੱਕ ਮਹੀਨਾ ਪਹਿਲਾਂ ਹੋਇਆ ਸੀ । ਇੱਕ ਟੀਵੀ ਦੇ ਰਿਏਲਿਟੀ ਸ਼ੋਅ 'ਚੋਂ ਨਿਕਲੀ ਇਸ ਜੋੜੀ ਦੇ ਕਾਫੀ ਚਰਚੇ ਸਨ । ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ ।ਜਿਸ ਤੋਂ ਬਾਅਦ ਦੋਨਾਂ ਨੇ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਪ੍ਰਣ ਲਿਆ ਅਤੇ ਆਖਿਰਕਾਰ ਦੋਵੇਂ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝ ਗਏ ।

ਹੋਰ ਵੇਖੋ : ਅਕਸ਼ੇ ਕੁਮਾਰ ਦੀ ਛੇ ਸਾਲਾ ਧੀ ਵੀ ਨਹੀਂ ਕਿਸੇ ਤੋਂ ਘੱਟ ਕਿਸ ਤਰ੍ਹਾਂ ,ਵੇਖੋ ਵੀਡਿਓ

prince naruala prince naruala

ਮਹਿੰਦੀ ਸੈਰੇਮਨੀ ਤੋਂ ਲੈ ਕੇ ਵਿਆਹ ਅਤੇ ਫਿਰ ਦੋਨਾਂ ਦੀ ਰਿਸੈਪਸ਼ਨ ਦੀ ਹਰ ਅਪਡੇਟਸ ਪੀਟੀਸੀ ਪੰਜਾਬੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਸੀ ਅਤੇ ਹੁਣ ਇਸ ਜੋੜੇ ਨੇ ਇੱਕ ਮਹੀਨੇ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਹੋਇਆ ਸੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਨੇ ।ਤੁਸੀਂ ਵੀ ਵੇਖੋ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀਆਂ ਇਨਾਂ ਤਸਵੀਰਾਂ ਨੂੰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network