ਟੀਵੀ ਜਗਤ ਦੇ ਇਸ ਪੰਜਾਬੀ ਗੱਭਰੂ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਮਾਂ ਤੋਂ ਬਹੁਤ ਮਾਰ ਖਾਈ ਏ, ਦੇਖੋ ਇਹ ਵੀਡੀਓ
ਰਿਆਲਟੀ ਸ਼ੋਅ ਦੇ ਬਾਦਸ਼ਾਹ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮਾਂ ਦਾ ਡਰ, ਕਿਸ-ਕਿਸ ਨੇ ਮੇਰੇ ਵਾਂਗ ਬਹੁਤ ਮਾਰ ਖਾਈ ਹੈ ਮਾਂ ਤੋਂ’ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਲਵ ਯੂ ਕਹਿੰਦੇ ਹੋਏ ਟੈਗ ਵੀ ਕੀਤਾ ਹੈ ।
View this post on Instagram
Vote for your favourite : https://www.ptcpunjabi.co.in/voting/
ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਇਹ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਯੁਵਿਕਾ ਚੌਧਰੀ ਦੇ ਨਾਲ ਮਸਤੀ ਲਈ ਬਣਾਈ ਹੈ । ਇਸ ‘ਚ ਦੋਵੇਂ ਛੋਟੇ ਬੱਚਿਆਂ ਦੀ ਆਵਾਜ਼ ਉੱਤੇ ਐਕਟ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਯੁਵਿਕਾ ਉਸ ਬੱਚੇ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਹਿੰਦਾ ਹੈ ਕਿ ਮੇਰੇ ਵਾਲ ਇੰਨੇ ਛੋਟੇ ਕਰਦੋ ਕਿ ਮੇਰੀ ਮੰਮੀ ਦੇ ਹੱਥ ‘ਚ ਨਾ ਆਉਣ । ਉਧਰ ਪ੍ਰਿੰਸ ਕਹਿੰਦਾ ਹੈ ਮੁਝੇ ਤੋਂ ਗੰਜਾ ਹੀ ਕਰ ਦੋ । ਦੋਵਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਮਿਸਟਰ ਪੰਜਾਬ ਤੋਂ ਰਿਆਲਟੀ ਸ਼ੋਅ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੇ ਕਈ ਰਿਆਲਟੀ ਸ਼ੋਅਜ਼ ਕੀਤੇ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ । ਉਨ੍ਹਾਂ ਨੂੰ ਆਪਣੀ ਲਾਈਫ ਪਾਟਨਰ ਦੇ ਨਾਲ ਮੁਲਾਕਾਤ ਵੀ ਟੀਵੀ ਦੇ ਰਿਆਲਟੀ ਸ਼ੋਅ ਦੇ ਦੌਰਾਨ ਹੀ ਹੋਈ ਸੀ । ਪ੍ਰਿੰਸ ਨਰੂਲਾ ਟੀਵੀ ਦੇ ਕਈ ਸੀਰੀਅਲਾਂ ‘ਚ ਵੀ ਕੰਮ ਕਰ ਚੁੱਕੇ ਨੇ । ਲਾਕਡਾਊਨ ਕਰਕੇ ਉਹ ਇਹ ਸਮਾਂ ਆਪਣੀ ਪਤਨੀ ਦੇ ਬਿਤਾ ਰਹੇ ਨੇ ਤੇ ਮਜ਼ੇਦਾਰ ਵੀਡੀਓ ਬਣਾ ਕੇ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਰਹੇ ਨੇ ।