ਫੇਰ ਤੋਂ ਚਰਚਾ ‘ਚ ਆਈ ਪ੍ਰਿਆ ਪ੍ਰਕਾਸ਼ ਕੀਤਾ ਟਾਪ, ਪ੍ਰਿਯੰਕਾ ਤੇ ਸਪਨਾ ਨੂੰ ਛੱਡਿਆ ਪਿੱਛੇ

By  Lajwinder kaur December 13th 2018 04:11 PM -- Updated: December 13th 2018 04:13 PM

ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਦੀ ਕੀਤੇ ਜਾਣ ਵਾਲੇ ਸਿਤਾਰਿਆਂ, ਫਿਲਮਾਂ ਅਤੇ ਗਾਣਿਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਗੂਗਲ ਦੀ ਲਿਸਟ ਵਿੱਚ ਰਜਨੀਕਾਂਤ ਦੀ ਫਿਲਮ 2.0 ਅਤੇ ਬੈਲੀ ਡਾਂਸਰ ਨੋਰਾ ਫਤੇਹੀ ਦੇ ਸੁਪਰਹਿੱਟ ਗਾਣੇ ‘ਦਿਲਬਰ’ ਨੂੰ ਸਭ ਤੋਂ ਵਧ ਗੂਗਲ ਉੱਤੇ ਸਰਚ ਕੀਤਾ ਗਿਆ ਹੈ। ਇਸਦੇ ਇਲਾਵਾ ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਸਿਤਾਰਿਆਂ ਦੀ ਲਿਸਟ ਵੀ ਜਾਰੀ ਕੀਤੀ ਹੈ।Priya Prakash Is Google's Most searched Indian celebrity in 2018ਗੂਗਲ ਉੱਤੇ ਸਿਤਾਰਿਆਂ ਨੂੰ ਸਰਚ ਕੀਤੇ ਜਾਣ ਵਾਲੀ ਲਿਸਟ ‘ਚ ਸਭ ਨੂੰ ਆਪਣੇ ਕਜਰਾਰੇ ਨੈਨਾਂ ਨਾਲ ਰਾਤੋਂ ਰਾਤ ਸਾਰਿਆਂ ਦਾ ਦਿਲ ਜਿੱਤਣ ਵਾਲੀ ਇੰਟਰਨੇਟ ਸੈਨਸੇਸ਼ਨ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਦਾ ਨਾਂਅ ਟਾਪ ‘ਤੇ ਹੈ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ‘ਚ ਵੈਲੇਂਟਾਇਨ ਡੇ ਦੇ ਮੌਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਸਕੂਲੀ ਵਿਦਿਆਰਥੀ ਅਤੇ ਵਿਦਿਆਰਥਣ ਅੱਖਾਂ ਰਾਹੀਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਦੇ ਨਜ਼ਰ ਆਏ ਸਨ। ਇਸ ਵੀਡੀਓ 'ਚ ਜੋ ਕੁੜੀ ਨਜ਼ਰ ਆਈ ਸੀ ਉਹ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਅਰ ਸੀ। ਇਹ ਵੀਡੀਓ ਮਲਿਆਲਮ ਮੂਵੀ 'ਓਰੂ ਅਦਾਰ ਲਵ' ਦੇ ਗਾਣੇ ਦਾ ਇੱਕ ਹਿੱਸਾ ਸੀ।

https://www.instagram.com/p/Be-0hR9jBqT/

ਮਲਿਆਲਮ ਅਭਿਨੇਤੀ ਪ੍ਰਿਆ ਪ੍ਰਕਾਸ਼ ਨੇ ਸਾਰੇ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਾਲ ਹਰਿਆਣਾ ਦੀ ਸੈਨਸੇਸ਼ਨ ਅਤੇ ਸਿੰਗਰ/ਡਾਂਸਰ ਸਪਨਾ ਚੌਧਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗੂਗਲ ਦੀ ਲਿਸਟ ਦੇ ਅਨੁਸਾਰ ਪ੍ਰਿਆ ਪ੍ਰਕਾਸ਼ ਨੂੰ ਇਸ ਸਾਲ ਗੂਗਲ ਉੱਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।Priya Prakash Is Google's Most searched Indian celebrity in 2018ਉਥੇ ਹੀ ਪ੍ਰਿਯੰਕਾ ਚੋਪੜਾ ਦੇ ਪਤੀ ਨੂੰ ਸਾਲ 2018 ਵਿੱਚ ਦੂਜੇ ਨੰਬਰ ‘ਤੇ ਗੂਗਲ ਉੱਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਤੀਸਰੇ ਨੰਬਰ ‘ਤੇ ਹਰਿਆਣੇ ਦੀ ਸਪਨਾ ਚੌਧਰੀ ਰਹੀ ਹੈ। ਜੇ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ 4 ਨੰਬਰ, ਸੋਨਮ ਕਪੂਰ ਦੇ ਪਤੀ ਪੰਜਵੇਂ ਨੰਬਰ, ਸਾਰਾ ਅਲੀ ਖਾਨ 6ਵੇ ਨੰਬਰ , ਤੇ ਬਾਲੀਵੁੱਡ ਦੀ ਜਾਨ ਸਲਮਾਨ ਖਾਨ ਨੂੰ ਸੱਤਵੇਂ ਨੰਬਰ ‘ਤੇ ਜਗ੍ਹਾ ਮਿਲੀ ਹੈ।

Related Post