ਵਾਇਰਲ ਗਰਲ ਪ੍ਰਿਆ ਪ੍ਰਕਾਸ਼ ਇਕ ਵਾਰ ਫਿਰ ਆਈ ਸੁਰਖੀਆਂ 'ਚ, ਵੀਡੀਓ ਆਈ ਸਾਹਮਣੇ

By  Gourav Kochhar June 16th 2018 05:47 AM

ਨੈਸ਼ਨਲ ਕਰੱਸ਼ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਫਿਲਮ 'ਓਰੂ ਅਦਾਰ ਲਵ' ਦੇ ਹੀਰੋ ਰੋਸ਼ਨ ਅਬਦੁੱਲ ਰਹੂਫ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਜਾ ਰਹੇ ਹਨ। ਇਸ ਵੀਡੀਓ 'ਚ ਪ੍ਰਿਆ ਆਪਣੇ ਦੁਬਈ ਵਿਜ਼ਿਟ ਅਤੇ ਤਜ਼ਰਬੇ ਬਾਰੇ ਦੱਸ ਰਹੀ ਹੈ। ਵੀਡੀਓ 'ਚ ਪ੍ਰਿਆ ਇਹ ਵੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਇਹ ਤਜ਼ਰਬਾ ਉਨ੍ਹਾਂ ਲਈ ਨਵਾਂ ਹੈ। ਸਿਰਫ ਪ੍ਰਿਆ priya prakash ਹੀ ਨਹੀਂ ਬਲਕਿ ਉਨ੍ਹਾਂ ਦੇ ਹੀਰੋ ਭਾਵ ਅਬਦੁੱਲ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਲਈ ਵੀ ਇਹ ਨਵਾਂ ਤਜ਼ਰਬਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਪ੍ਰਕਾਸ਼ ਆਪਣੀ ਇਕ ਵੀਡੀਓ ਕਾਰਨ ਪੂਰੇ ਦੇਸ਼ 'ਚ ਇਕ ਝਟਕੇ 'ਚ ਮਸ਼ਹੂਰ ਹੋ ਗਈ ਸੀ। ਅਸਲ 'ਚ ਵੀਡੀਓ 'ਚ ਉਨ੍ਹਾਂ ਦੇ ਐਕਸਪ੍ਰੈਸ਼ਨ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਅਤੇ ਉਨ੍ਹਾਂ ਦੀ ਉਹ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ ਸੀ।

Viral Video:

https://www.instagram.com/p/BkAWdB-AepK/

ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ਉਨ੍ਹਾਂ ਦੀ ਆਉਣ ਵਾਲੀ ਤੇਲੁਗੂ ਫਿਲਮ 'ਓਰੂ ਅਦਾਰ ਲਵ' ਦੇ ਇਕ ਗੀਤ ਦਾ ਸੀਨ ਸੀ, ਜੋ ਕਿਸੇ ਨੇ ਐਡਿਟ ਕਰਕੇ ਵਾਇਰਲ ਕਰ ਦਿੱਤਾ ਸੀ। ਗੀਤ 'ਚ ਪ੍ਰਿਆ ਦੇ ਅੱਖਾਂ ਦੇ ਇਸ਼ਾਰਿਆਂ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਉਹ ਨੈਸ਼ਨਲ ਕਰੱਸ਼ ਬਣ ਗਈ ਸੀ। ਮਸ਼ਹੂਰ ਹੋਣ ਤੋਂ ਬਾਅਦ ਪ੍ਰਿਆ priya prakash ਦੇ ਇੰਸਟਾਗਰਾਮ 'ਤੇ ਫਾਲੋਅਰਜ਼ ਦੀ ਹੜ੍ਹ ਆ ਗਿਆ ਸੀ। ਫਿਲਹਾਲ ਇੰਸਟਾਗਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਸੰਖਿਆ 62 ਲੱਖ ਤੋਂ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਹਰ ਰੋਜ਼ ਆਪਣੇ ਇੰਸਟਾਗਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

priya prakash

Related Post