ਟੀਵੀ ਜਗਤ ’ਚ ਖ਼ਾਸ ਥਾਂ ਰੱਖਦੀ ਸੀ ਪ੍ਰਿਆ ਤੇਂਦੁਲਕਰ, ਛੋਟੀ ਉਮਰ ’ਚ ਹੋਈ ਦਰਦਨਾਕ ਮੌਤ

By  Rupinder Kaler March 13th 2020 11:41 AM

ਛੋਟੇ ਪਰਦੇ ਦੇ ਕੁਝ ਸਿਤਾਰੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਕਦੇ ਨਹੀਂ ਭੁੱਲਦੇ ਅਜਿਹੀ ਹੀ ਇੱਕ ਅਦਾਕਾਰਾ ਸੀ ਪ੍ਰਿਆ ਤੇਂਦੁਲਕਰ । ਪ੍ਰਿਆ ਤੇਂਦੁਲਕਰ ਨੇ ਆਪਣੇ ਸੀਰੀਅਲ ‘ਰਜਨੀ’ ਨਾਲ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾ ਲਈ ਸੀ ਕਿਉਂਕਿ ਇਸ ਵਿੱਚ ਦੇਸ਼ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਬੜੀ ਬੇਬਾਕੀ ਨਾਲ ਦਿਖਾਇਆ ਜਾਂਦਾ ਸੀ । ਰਜਨੀ ਦਾ ਕਿਰਦਾਰ ਇਸ ਭ੍ਰਿਸ਼ਟਾਚਾਰ ਨਾਲ ਬੜੀ ਬੇਬਾਕੀ ਨਾਲ ਲੜਦਾ ਸੀ । ਇਸ ਕਰਕੇ ਰਜਨੀ ਤੇ ਪ੍ਰਿਆ ਤੇਂਦੁਲਕਰ ਘਰ-ਘਰ ਪਾਪੂਲਰ ਹੋ ਗਏ ਸੀ ।

https://www.youtube.com/watch?v=d-0fOYL9brM

ਪ੍ਰਿਆ ਲੇਖਕ ਵਿਜੈ ਤੇਂਦੁਲਕਰ ਦੀ ਬੇਟੀ ਸੀ । 19 ਅਕਤੂਬਰ ਨੂੰ ਪ੍ਰਿਆ ਦਾ ਜਨਮ ਦਿਨ ਹੁੰਦਾ ਹੈ । ਪ੍ਰਿਆ ਦਾ ਵਿਆਹ ਉਹਨਾਂ ਦੇ ਕੋ-ਸਟਾਰ ਕਰਣ ਰਾਜ਼ਦਾਨ ਨਾਲ ਹੋਇਆ ਸੀ ਪਰ ਇਹ ਵਿਆਹ ਜ਼ਿਆਦਾ ਚਿਰ ਨਹੀਂ ਚੱਲਿਆ ਤੇ 7 ਸਾਲਾਂ ਵਿੱਚ ਹੀ ਇਹ ਜੋੜੀ ਵੱਖ ਵੱਖ ਹੋ ਗਈ । ਸੀਰੀਅਲ ਰਜਨੀ ਵਿੱਚ ਰਾਜ਼ਦਾਨ ਉਸ ਦੇ ਪਤੀ ਦੇ ਕਿਰਦਾਰ ਵਿੱਚ ਸਨ । 1985 ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

47 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਪ੍ਰਿਆ ਦਾ ਦਿਹਾਂਤ ਹੋ ਗਿਆ ਸੀ । ਉਸ ਦੌਰ ਵਿੱਚ ਉਹ ਬ੍ਰੈਸਟ ਕੈਂਸਰ ਨਾਲ ਵੀ ਜੂਝ ਰਹੀ ਸੀ । 19 ਸਤੰਬਰ 2002 ਵਿੱਚ ਪ੍ਰਿਆ ਦਾ ਦਿਹਾਂਤ ਹੋ ਗਿਆ ਸੀ । ਰਜਨੀ ਤੋਂ ਇਲਾਵਾ ਪ੍ਰਿਆ ਨੇ ਏਕਤਾ ਕਪੂਰ ਦੇ ਸ਼ੋਅ ‘ਹਮ ਪਾਂਚ’ ਵਿੱਚ ਵੀ ਅਹਿਮ ਭੂਮਿਕਾ ਨਿਭਾਈ ।

https://www.youtube.com/watch?v=K5r8YbwV_0g

ਇਸ ਸੀਰੀਅਲ ਵਿੱਚ ਉਹ ਫੋਟੋ ਫਰੇਮ ਵਿੱਚ ਮ੍ਰਿਤਕ ਪਤਨੀ ਦਾ ਕਿਰਦਾਰ ਨਿਭਾਉਂਦੀ ਸੀ । ਪ੍ਰਿਆ ਤੇਂਦੁਲਕਰ ਨੇ ਤਕਰੀਬਨ 20 ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ । ਫ਼ਿਲਮ ਮੋਹਰਾ, ਗੁਪਤ, ਔਰ ਪਿਆਰ ਹੋ ਗਿਆ ਸਮੇਤ ਕਈ ਫ਼ਿਲਮਾਂ ਸ਼ਾਮਿਲ ਹਨ ।

Related Post