ਵਿਆਹ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਤੇ ਨਿਕ ਦੇ ਘਰ ਆਈ ਖੁਸ਼ਖਬਰੀ 

By  Rupinder Kaler November 10th 2018 12:08 PM

ਪ੍ਰਿਯੰਕਾ ਚੋਪੜਾ ਅਤੇ ਨਿਕ ਅਗਲੇ ਮਹੀਨੇ ਵਿਆਹ ਕਰਵਾਉਣ ਜਾ ਰਹੇ ਹਨ । ਦੋਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ । ਇਸ ਸਭ ਦੇ ਚਲਦੇ ਦੋਹਾਂ ਨੂੰ ਵਿਆਹ ਦਾ ਲਾਈਸੈਂਸ ਵੀ ਮਿਲ ਗਿਆ ਹੈ । ਦਰਅਸਲ ਅਮਰੀਕੀ ਕਾਨੂੰਨ ਮੁਤਾਬਿਕ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਵਿਆਹ ਕਰਵਾਉਣ ਲਈ ਲਾਈਸੈਂਸ ਦੀ ਜ਼ਰੂਰਤ ਹੁੰਦੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੋੜਾ ਅਮਰੀਕਾ ਦੀ ਇੱਕ ਅਦਾਲਤ ਵਿੱਚ ਗਿਆ ਸੀ ਜਿਥੇ ਇਸ ਜੋੜੇ ਨੇ ਜ਼ਰੂਰੀ ਦਸਤਾਵੇਜ਼ ਅਦਾਲਤ ਵਿੱਚ ਜਮਾਂ ਕਰਵਾਏ ਸਨ ।

ਹੋਰ ਵੇਖੋ :ਇਸ ਹੋਟਲ ‘ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ

Priyanka Chopra Priyanka Chopra

ਇਹਨਾਂ ਦਸਤਾਵੇਜ਼ਾਂ ਦੇ ਅਧਾਰ 'ਤੇ ਹੀ ਪ੍ਰਿਯੰਕਾ ਤੇ ਨਿਕ ਨੂੰ ਵਿਆਹ ਲਈ ਲਾਈਸੈਂਸ ਮਿਲਿਆ ਹੈ । ਖਬਰਾਂ ਮੁਤਾਬਿਕ ਇਸ ਲਾਈਸੈਂਸ ਦੇ ਨਾਲ ਪ੍ਰਿਯੰਕਾ ਦੇ ਨਿਕ ਭਾਰਤ ਆਉਣਗੇ ਅਤੇ ਫਿਰ ਵਿਆਹ ਦੇ ਸਰਟੀਫਿਕੇਟ ਸਮੇਤ ਅਮਰੀਕਾ ਵਾਪਿਸ ਪਰਤਣਗੇ । ਇਸ ਤੋਂ ਬਾਅਦ ਦੋਹਾਂ ਦੇਸ਼ਾਂ ਤੋਂ ਆਪਣੇ ਵਿਆਹ ਨੂੰ ਕਾਨੂੰਨੀ ਮਾਣਤਾ ਦਿਵਾਉਣਗੇ ।ਪ੍ਰਿਯੰਕਾ ਤੇ ਨਿਕ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਹੇ ਹਨ ।

ਹੋਰ ਵੇਖੋ :ਸ਼ਾਹਰੁਖ ਖਾਨ ਦੇ ਬੇਟੇ ਅਬਰਾਹਮ ਤੇ ਪਤਨੀ ਗੌਰੀ ਖਾਨ ਦੀਆਂ ਬੇਹੱਦ ਨਿਜੀ ਤਸਵੀਰਾਂ ਵਾਇਰਲ

Priyanka Chopra Priyanka Chopra

ਇਸੇ ਸਾਲ ਦੋਹਾਂ ਨੇ ਮੁਬੰਈ ਵਿੱਚ ਮੰਗਣੀ ਕਰਵਾਈ ਸੀ । ਹੁਣ ਦਸੰਬਰ ਵਿੱਚ ਦੋਹਾਂ ਦਾ ਵਿਆਹ ਹੋਣ ਵਾਲਾ ਹੈ । ਖਬਰਾਂ ਮੁਤਾਬਿਕ ਦੋਹਾਂ ਦਾ ਵਿਆਹ ਜੋਧਪੁਰ ਵਿੱਚ ਹੋਵੇਗਾ । ਪ੍ਰਿਯੰਕਾ ਦੀ ਮਾਂ ਉਸ ਲਈ ਖਰੀਦਦਾਰੀ ਕਰ ਰਹੀ ਹੈ ।ਪ੍ਰਿਯੰਕਾ ਲਈ ਡ੍ਰੈਸ ਡਿਜਾਇਨਰ ਲਾਕ ਕਰ ਦਿੱਤਾ ਗਿਆ ਹੈ, ਜਿਹੜਾ ਕਿ ਉਹਨਾਂ ਦੇ ਵਿਆਹ ਦੀ ਡ੍ਰੈਸ ਤਿਆਰ ਕਰੇਗਾ । ਇਹਨਾਂ ਵਿੱਚ ਆਬੂ ਜਾਨੀ ਅਤੇ ਸਨਦੀਪ ਖੋਸਲਾ ਦਾ ਨਾਂ ਸ਼ਾਮਿਲ ਹੈ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

https://www.instagram.com/p/BmntrPoAgQS/?utm_source=ig_embed

Related Post