ਕਰੋੜਾਂ 'ਚ ਵਿਕਣਗੀਆਂ ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ 

By  Rupinder Kaler November 17th 2018 12:58 PM

ਬਾਲੀਵੁੱਡ ਦੇ ਸਿਤਾਰਿਆਂ ਦੀਆਂ ਤਸਵੀਰਾਂ ਆਪਣੇ ਆਪ ਵਿੱਚ ਖਾਸ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੁੰਦੀ  ਹੈ। ਕੁਝ ਸਿਤਾਰੇ ਇਹਨਾਂ ਤਸਵੀਰਾਂ ਤੋਂ ਲੱਖਾਂ ਰੁਪਏ ਕਮਾਉਂਦੇ ਹਨ ਪਰ ਕੁਝ ਫਿਲਮੀ ਸਿਤਾਰੇ ਅਜਿਹੇ ਵੀ ਹਨ ਜਿਹੜੇ ਕਰੋੜਾਂ ਰੁਪਏ ਤਸਵੀਰਾਂ ਤੋਂ ਕਮਾਉਂਦੇ ਹਨ । ਜੀ ਹਾਂ ਇਹ ਸੱਚ ਹੈ ਬਾਲੀਵੁੱਡ ਦੀ ਦੇਸੀ ਗਰਲ ਦੇ ਨਾਂ ਦੇ ਨਾਲ ਜਾਣੀ ਜਾਂਦੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣੇ ਵਿਆਹ ਦੀ ਐਕਸਕਲੂਜ਼ਿਵ ਤਸਵੀਰਾਂ 18 ਕਰੋੜ 'ਚ ਇੱਕ ਕੌਮਾਂਤਰੀ ਮੈਗਜ਼ੀਨ ਨੂੰ ਵੇਚੀਆਂ ਹਨ।

ਹੋਰ ਵੇਖੋ :ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ ‘ਤੇ ਚਰਚਾ, ਦੇਖੋ ਵੀਡਿਓ

Priyanka Chopra  Madhu Chopra Priyanka Chopra Madhu Chopra

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਅੰਕਾ-ਨਿੱਕ ਦੇ ਵਿਆਹ ਦੀ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ । ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਜਲਦੀ ਹੀ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਇਸ ਜੋੜੀ ਦਾ ਵਿਆਹ ਇਸੇ ਸਾਲ ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ 'ਚ ਹੋਣ ਜਾ ਰਿਹਾ ਹੈ । ਵਿਆਹ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਮੇਦ ਭਵਨ ਪਹੁੰਚੀ ਹੈ ।

ਹੋਰ ਵੇਖੋ :ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

https://www.instagram.com/p/BqO7YwygoH4/

ਆਪਣੇ ਇਸ ਦੌਰੇ ਦੌਰਾਨ ਮਧੂ ਨੇ ਜਿਥੇ ਹੋਟਲ ਦੇ ਸਟਾਫ ਨਾਲ ਗੱਲ-ਬਾਤ ਕੀਤੀ ਉਥੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਛੋਟੀਆਂ-ਵੱਡੀਆਂ ਤਿਆਰੀਆਂ ਦੇਖੀਆਂ। ਮਧੂ ਦੇ ਇਸ ਦੌਰੇ ਦੌਰਾਨ ਕੁਝ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਪ੍ਰਿਯੰਕਾ ਦੇ  ਵਿਆਹ ਲਈ ਉਮੇਦਪੁਰ ਨੂੰ ਹੀ ਕਿਉਂ ਚੁਣਿਆ ਗਿਆ ਤਾ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੋਧਪੁਰ ਉਹਨਾਂ ਦਾ ਪਸੰਦੀਦਾ ਸ਼ਹਿਰ ਹੈ। ਇਹ ਸ਼ਹਿਰ ਉਹਨਾਂ ਦੇ ਦਿਲ 'ਚ ਵੱਸਿਆ ਹੈ ਇਸੇ ਲਈ ਉਹਨਾਂ ਨੇ ਪੂਰੀ ਦੁਨੀਆ ਛੱਡ ਪ੍ਰਿਅੰਕਾ ਦਾ ਵਿਆਹ ਜੋਧਪੁਰ 'ਚ ਕਰਨਾ ਹੈ।

Related Post