ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਪਤੀ ਨੂੰ ਦਿੱਤੀ ਵਧਾਈ

By  Shaminder September 16th 2022 03:24 PM -- Updated: September 16th 2022 03:25 PM

ਪ੍ਰਿਯੰਕਾ ਚੋਪੜਾ (Priyanka Chopra) ਦੇ ਪਤੀ ਨਿੱਕ ਜੋਨਸ (Nick jonas) ਦਾ ਅੱਜ ਜਨਮਦਿਨ (Birthday) ਹੈ । ਇਸ ਮੌਕੇ ‘ਤੇ ਨਿੱਕ ਜੋਨਸ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਹਾਜ਼ ‘ਚ ਪ੍ਰਿਯੰਕਾ ਚੋਪੜਾ ਬੈਠੀ ਦਿਖਾਈ ਦੇ ਰਹੀ ਹੈ । ਅਦਾਕਾਰਾ ਫੋਨ ‘ਤੇ ਬਿਜ਼ੀ ਹੈ ਅਤੇ ਨਿੱਕ ਜੋਨਸ ਉਸ ਦਾ ਵੀਡੀਓ ਬਣਾ ਰਹੇ ਹਨ ।ਇਸ ਦੌਰਾਨ ਉਨ੍ਹਾਂ ਦੇ ਪ੍ਰਾਈਵੇਟ ਜੈੱਟ ਦੇ ਅੰਦਰ ਹੈਪੀ ਬਰਥਡੇ ਦਾ ਬੈਨਰ ਵੀ ਨਜ਼ਰ ਆ ਰਿਹਾ ਹੈ।

priyanka chopra-m Image Source : Instagram

ਹੋਰ ਪੜ੍ਹੋ  : ਪ੍ਰਮਿੰਦਰ ਗਿੱਲ ਨੇ ਆਪਣੀ ਧੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਧੀ ਨੂੰ ਵਿਆਹੁਤਾ ਜੀਵਨ ਦੇ ਲਈ ਦਿੱਤੀਆਂ ਅਸੀਸਾਂ

ਪ੍ਰਿਯੰਕਾ ਚੋਪੜਾ ਨੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਇਸ ਜੋੜੀ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ ।ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

Priyanka Chopra , Image Source : Instagram

ਹੋਰ ਪੜ੍ਹੋ  :ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਹਾਈ ਜੱਟ’ ਹੋਇਆ ਰਿਲੀਜ਼, ਜੀ ਖ਼ਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ਲੋਕਾਂ ਨੂੰ ਆ ਰਹੀ ਪਸੰਦ

ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀਆਂ ਪ੍ਰਮੁੱਖ ਹੀਰੋਇਨਾਂ ਚੋਂ ਇੱਕ ਹੈ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।

priyanka Chopra . Image Source : Instagram

ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ਜਾ ਕੇ ਵੱਸ ਗਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੀਆਂ ਰਸਮਾਂ ਅਤੇ ਰੀਤੀ ਰਿਵਾਜ਼ਾਂ ਦੇ ਨਾਲ ਜੁੜੀ ਹੋਈ ਹੈ । ਪ੍ਰਿਯੰਕਾ ਚੋਪੜਾ ਫ਼ਿਲਮ ‘ਬਰਫੀ’, ‘ਬਾਜੀਰਾਵ ਮਸਤਾਨੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਆਖਰੀ ਵਾਰ ਉਨ੍ਹਾਂ ਨੂੰ ਫ਼ਿਲਮ ‘ਦ ਸਕਾਈ ਇਜ਼ ਪਿੰਕ’ ‘ਚ ਵੇਖਿਆ ਗਿਆ ਸੀ ।

View this post on Instagram

 

A post shared by Nick Jonas (@nickjonas)

Related Post