ਪ੍ਰਿਯੰਕਾ ਚੋਪੜਾ ਦੀ ਫ਼ਿਲਮ ‘The Sky Is Pink’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਪਿਆਰ-ਸੰਘਰਸ਼ ਤੇ ਜ਼ਿੰਦਾਦਿਲੀ ਨਾਲ ਹੈ ਭਰਪੂਰ, ਦੇਖੋ ਵੀਡੀਓ
ਸੱਚੀ ਕਹਾਣੀ ਦੇ ਅਧਾਰਿਤ ਬਣੀ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਲਗਪਗ 3 ਸਾਲ ਤੋਂ ਬਾਅਦ ਪ੍ਰਿਯੰਕਾ ਚੋਪੜਾ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਮਬੈਕ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਬਾਲੀਵੁੱਡ ਦਿੱਗਜ ਅਦਾਕਾਰ ਫ਼ਰਹਾਨ ਅਖ਼ਤਰ। ਨਿਰਦੇਸ਼ਕ ਸ਼ੋਨਾਲੀ ਬੋਸ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।
ਜੇ ਗੱਲ ਕਰੀਏ ਟਰੇਲਰ ਦੀ ਤਾਂ ਉਹ ਬਹੁਤ ਸ਼ਾਨਦਾਰ ਹੈ, ਜਿਸ ਦੀ ਸ਼ੁਰੂਆਤ ਜ਼ਾਇਰਾ ਵਸੀਮ ਦੀ ਆਵਾਜ਼ ਤੋਂ ਹੁੰਦੀ ਹੈ। ਜੋ ਕਿ ਆਪਣੇ ਮਾਤਾ-ਪਿਤਾ ਦੀ ਲਵ ਸਟੋਰੀ ਤੇ ਸੰਘਰਸ਼ ਦੀ ਕਹਾਣੀ ਨੂੰ ਸੁਣਾਉਂਦੀ ਹੈ। ਇਹ ਫ਼ਿਲਮ ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ, ਜੋ ਕਿ ਪਲਮਨਰੀ ਫਾਇਬਰੋਸਿਸ ਨਾਮੀ ਬਿਮਾਰੀ ਤੋਂ ਪੀੜਤ ਸਨ। ਇਸ ਫ਼ਿਲਮ ‘ਚ ਰੋਹਿਤ ਸਰਾਫ਼ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਪ੍ਰਿਯੰਕਾ ਚੋਪੜਾ ਤੇ ਫ਼ਰਹਾਨ ਅਖ਼ਤਰ ਦੀ ਅਦਾਕਾਰੀ ਵਾਲੀ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ 11 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।