ਪ੍ਰਿਯੰਕਾ ਚੋਪੜਾ ਨੇ ਪਾਰਟੀ ‘ਚ ਇਸ ਤਰ੍ਹਾਂ ਕੀਤੀ ਮਸਤੀ, ਡਾਂਸ ਵੀਡੀਓ ਹੋ ਰਿਹਾ ਵਾਇਰਲ

By  Shaminder November 10th 2021 01:15 PM

ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra )ਆਪਣੇ ਦੇਸੀ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਉਸ ਦਾ ਇੱਕ ਵੀਡੀਓ ਸੋਸ਼ਲ (priyanka chopra dance video ) ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪ੍ਰਿਯੰਕਾ ‘ਯੇ ਸ਼ਾਮ ਹੈ ਬੜੀ ਮਸਤਾਨੀ’ ਗੀਤ ‘ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਪ੍ਰਿਯੰਕਾ ਚੋਪੜਾ ਦੇ ਇਸ ਦੇਸੀ ਅੰਦਾਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Priyanka chopra image From instagram

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਵਿਆਹ ‘ਚ ਖੂਬ ਕੀਤਾ ਡਾਂਸ, ਵੀਡੀਓ ਕੀਤਾ ਸਾਂਝਾ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੱਥ ‘ਚ ਡਰਿੰਕ ਦਾ ਗਲਾਸ ਫੜੀ ਪ੍ਰਿਯੰਕਾ ਚੋਪੜਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਹ ਵੀਡੀਓ ਪ੍ਰਿਯੰਕਾ ਵੱਲੋਂ ਰੱਖੀ ਗਈ ਪਾਰਟੀ ਦਾ ਹੈ । ਪ੍ਰਿਯੰਕਾ ਦੇ ਨਾਲ-ਨਾਲ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਕਈ ਲੋਕ ਡਾਂਸ ਕਰ ਰਹੇ ਹਨ ।

Priyanka Chopra-

ਅਦਾਕਾਰਾ ਨੇ ਵ੍ਹਾਈਟ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਵਿਆਹ ਤੋਂ ਬਾਅਦ ਉਹ ਵਿਦੇਸ਼ ‘ਚ ਆਪਣੇ ਪਤੀ ਦੇ ਨਾਲ ਜ਼ਿੰਦਗੀ ਬਿਤਾ ਰਹੀ ਹੈ । ਪ੍ਰਿਯੰਕਾ ਚੋਪੜਾ ਨੇ ਵਿਦੇਸ਼ੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਰਾਜਸਥਾਨ ‘ਚ ਇਸ ਜੋੜੀ ਨੇ ਵਿਆਹ ਰਚਾਇਆ ਸੀ ਅਤੇ ਇਸ ਵਿਆਹ ‘ਚ ਵੱਡੀ ਗਿਣਤੀ ‘ਚ ਫ਼ਿਲਮੀ ਅਤੇ ਉੱਘੀਆਂ ਹਸਤੀਆਂ ਸ਼ਾਮਿਲ ਹੋਈਆਂ ਸਨ ।

 

View this post on Instagram

 

A post shared by Filmy (@filmypr)

Related Post