ਵਿਆਹ ਦੀਆਂ ਤਿਆਰੀਆਂ ਵਿਚਾਲੇ ਛੱਡ ਦਿੱਲੀ ਕਿਉਂ ਪਹੁੰਚੀ ਪ੍ਰਿਯੰਕਾ ਚੋਪੜਾ , ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 

By  Shaminder November 13th 2018 06:59 AM

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਦਸੰਬਰ 'ਚ ਹੋਣ ਜਾ ਰਿਹਾ ਹੈ । ਪਰ ਇਸੇ ਦੌਰਾਨ ਆਪਣੀ ਕਮਿਟਮੈਂਟ ਦੀ ਪੱਕੀ ਮੰਨੀ ਜਾਣ ਵਾਲੀ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਦੌਰਾਨ ਆਪਣੀ ਸ਼ੂਟਿੰਗ ਲਈ ਸਮਾ ਕੱਢ ਕੇ ਦਿੱਲੀ ਪਹੁੰਚ ਚੁੱਕੀ ਹੈ । ਆਪਣੀ ਫਿਲਮ 'ਦਾ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਨਜ਼ਰ ਆ ਰਹੀ ਹੈ ਪ੍ਰਿਯੰਕਾ ਚੋਪੜਾ । ਇਸ ਸ਼ੂਟਿੰਗ ਦੇ ਦੌਰਾਨ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ : ਵਿਆਹ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਤੇ ਨਿਕ ਦੇ ਘਰ ਆਈ ਖੁਸ਼ਖਬਰੀ

https://www.instagram.com/p/BqDP0BYHtw-/

ਇਸ ਦੇ ਨਾਲ ਹੀ ਫਿਲਮ ਅਦਾਕਾਰ ਫਰਹਾਨ ਅਖਤਰ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਪ੍ਰਿਯੰਕਾ ਚੋਪੜਾ ਦੇ ਨਾਲ ਮੂੰਹ 'ਤੇ ਮਾਸਕ ਲਗਾਈ ਨਜ਼ਰ ਆ ਰਹੇ ਨੇ  ।ਆਇਸ਼ਾ ਦੀ ਬਾਇਓਗ੍ਰਾਫੀ 'ਦਾ ਸਕਾਈ ਇਜ਼ ਪਿੰਕ' ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਹਾਣੀ ਹੈ । ਡਾਇਰੈਕਸ਼ਨ ਸੋਨਾਲੀ ਬੋਸ ਕਰ ਰਹੀ ਹੈ ।

ਹੋਰ ਵੇਖੋ : ਦੋ ਦਸੰਬਰ ਨੂੰ ਮਹਿਲ ‘ਚ ਵਿਆਹ ਰਚਾਉਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ !

ਆਇਸ਼ਾ ਦੀ ਬਾਓਗ੍ਰਾਫੀ 'ਤੇ ਬਣ ਰਹੀ ਇਸ ਫਿਲਮ ਦੀ ਕਹਾਣੀ ਉਸ ਦੇ ਹੀ ਆਲੇ ਦੁਆਲੇ ਘੁੰਮਦੀ ਹੈ ਅਤੇ ਤੇਰਾਂ ਸਾਲ ਦੀ ਉਮਰ ਚ ਉਸ ਨੂੰ ਪਤਾ ਲੱਗਿਆ ਸੀ ਕਿ ਆਇਸ਼ਾ ਨੂੰ ਪਲਮੋਨਰੀ ਫਾਈਬਰੋਸਿਸ ਹੈ । ਇਸ ਤੋਂ ਬਾਅਦ ਆਇਸ਼ਾ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ 'ਤੇ ਇੱਕ ਕਿਤਾਬ ਲਿਖੀ ਸੀ ਅਤੇ ਮਹਿਜ਼ ਅਠਾਰਾਂ ਸਾਲ ਦੀ ਉਮਰ 'ਚ ਆਇਸ਼ਾ ਦੀ ਮੌਤ ਹੋ ਗਈ ਸੀ ।ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਦਾ ਵਿਆਹ ਹਾਲੀਵੁੱਡ ਸਿੰਗਰ ਨਿਕ ਜੋਨਸ ਨਾਲ ਦਸੰਬਰ 'ਚ ਜੋਧਪੁਰ ਦੇ ਉਮੇਦ ਪੈਲੇਸ 'ਚ ਹੋਣ ਜਾ ਰਿਹਾ ਹੈ ।

ਹੋਰ ਵੇਖੋ :ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ ‘ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ

priyanka chopra priyanka chopra

ਪ੍ਰਿਯੰਕਾ ਅਤੇ ਨਿਕ ਦਾ ਵਿਆਹ ਹਿੰਦੂ ਰੀਤੀ ਰਿਵਾਜ਼ ਮੁਤਾਬਕ ਹੋਵੇਗੀ । ਹਾਲ 'ਚ ਹੀ ਪ੍ਰਿਯੰਕਾ ਅਤੇ ਨਿਕ ਜੋਨਸ ਨੇ ਬੈਚਲਰ ਪਾਰਟੀ 'ਚ ਖੂਬ ਅਨੰਦ ਮਾਣਿਆ ਸੀ । ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ ।

Related Post