ਦੋ ਦਸੰਬਰ ਨੂੰ ਮਹਿਲ 'ਚ ਵਿਆਹ ਰਚਾਉਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ !

Written by  Shaminder   |  October 17th 2018 07:11 AM  |  Updated: October 17th 2018 07:11 AM

ਦੋ ਦਸੰਬਰ ਨੂੰ ਮਹਿਲ 'ਚ ਵਿਆਹ ਰਚਾਉਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ !

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੋ ਦਸੰਬਰ ਨੁੰ ਵਿਆਹ ਦੇ ਅਟੁੱਟ ਰਿਸ਼ਤੇ 'ਚ ਬੱਝਣਗੇ । ਇਨ੍ਹਾਂ ਦੋਨਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ । ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦਾ ਵਿਆਹ ਜੋਧਪੁਰ 'ਚ ਹੋਵੇਗਾ ਅਤੇ ਵਿਆਹ ਦਾ ਇਹ ਸਮਾਰੋਹ ਤੀਹ ਨਵੰਬਰ ਤੋਂ ਦੋ ਦਸੰਬਰ ਤੱਕ ਚੱਲੇਗਾ । ਇਸ ਤੋਂ ਪਹਿਲਾਂ ਦੋਨਾਂ ਦੀ ਮੰਗਣੀ ਦੀਆਂ ਅਫਵਾਹਾਂ ਵੀ ਜ਼ੋਰਾਂ 'ਤੇ ਸਨ ਜਿਸ ਤੋਂ ਬਾਅਦ ਦੋਨਾਂ ਨੇ ਮੰਗਣੀ ਕਰਵਾ ਲਈ ਅਤੇ ਇਨ੍ਹਾਂ ਅਫਵਾਹਾਂ 'ਤੇ ਵੀ ਫੁਲ ਸਟਾਪ ਲੱਗ ਗਿਆ ਸੀ । ਪਰ ਇਨ੍ਹਾਂ ਦੋਨਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ  ਅਤੇ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਦੋਵੇਂ ਵਿਆਹ ਕਰਵਾਉਣ ਜਾ ਰਹੇ ਨੇ ।

ਹੋਰ ਵੇਖੋ : ਨਿਊਯਾਰਕ ‘ਚ ਇਲਾਜ਼ ਕਰਵਾ ਰਹੀ ਸੋਨਾਲੀ ਬੇਂਦਰੇ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ

ਇਨ੍ਹਾਂ ਅਫਵਾਹਾਂ ਨੇ ਉਸ ਸਮੇਂ ਜ਼ੋਰ ਫੜਿਆ ਜਦੋਂ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਜੋਧਪੁਰ ਗਏ । ਦੱਸਿਆ ਜਾ ਰਿਹਾ ਹੈ ਕਿ ਜੋਧਪਰ ਦੇ ਆਲੀਸ਼ਾਨ ਮਹਿਲ ਉਮੇਦ ਪੈਲੇਸ 'ਚ ਦੋਨੇ ਵਿਆਹ ਕਰਵਾਉਣਗੇ । ਖਬਰਾਂ ਮੁਤਾਬਕ ਦੋਨੇ ਭਾਰਤ ਆ ਚੁੱਕੇ ਨੇ ਅਤੇ ਦੋਨਾਂ ਨੇ ਖੁਦ ਹੀ ਵਿਆਹ ਦੀ ਜਗ੍ਹਾ ਵੀ ਤੈਅ ਕੀਤੀ ਹੈ । ਨਿਕ ਜੋਨਸ ਕਈ ਵਾਰ ਭਾਰਤ ਆ ਚੁੱਕੇ ਨੇ ਅਤੇ ਦੋਨਾਂ ਨੂੰ ਕਦੇ ਡੇਟ 'ਤੇ ਅਤੇ ਕਦੇ ਖੇਡ ਦੇ ਮੈਦਾਨ 'ਚ ਇੱਕਠਿਆ ਸਪਾਟ ਕੀਤਾ ਗਿਆ ਹੈ । ਪਿਛਲੀ ਅਠਾਰਾਂ ਅਗਸਤ ਨੂੰ ਹੀ ਦੋਵਾਂ ਦੀ ਭਾਰਤੀ ਰੀਤੀ ਰਿਵਾਜ਼ ਮੁਤਾਬਕ ਮੰਗਣੀ ਹੋਈ ਸੀ । ਇਸ ਮੌਕੇ ਨਿਕ ਦੇ ਮਾਤਾ ਪਿਤਾ ਸਣੇ ਪ੍ਰਿਯੰਕਾ ਦੇ ਪਰਿਵਾਰ ਵਾਲੇ ਵੀ ਮੌਜੂਦ ਰਹੇ ਸਨ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network