ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ‘ਚ ਖੋਲਿਆ ਆਪਣਾ ਰੈਸਟੋਰੈਂਟ, ਪੂਜਾ ਦੀਆਂ ਤਸਵੀਰਾਂ ਵਾਇਰਲ

By  Shaminder March 24th 2021 02:32 PM

ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ‘ਚ ਇੱਕ ਨਵਾਂ ਰੈਸਟੋਰੈਂਟ ਖੋਲਿਆ ਹੈ । ਜਿਸ ‘ਚ ਉਨ੍ਹਾਂ ਨੇ ਭਾਰਤੀ ਰੀਤੀ ਰਿਵਾਜ਼ ਮੁਤਾਬਿਕ ਪੂਜਾ ਕੀਤੀ ਹੈ । ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਚੋਪੜਾ ਆਪਣੇ ਪਤੀ ‘ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ ।

Priyanka Image From maneeshkgoyal’s Instagram

ਹੋਰ ਪੜ੍ਹੋ : ਆਮਿਰ ਖ਼ਾਨ ਵੀ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ, ਟੈਸਟ ਰਿਪੋਰਟ ਆਈ ਪਾਜ਼ਟਿਵ

priyanka Image From Priyanka Chopra’s Instagram

ਇਨ੍ਹਾਂ ਤਸਵੀਰਾਂ ‘ਚ ਨਿੱਕ ਵੀ ਉਨ੍ਹਾਂ ਦੇ ਨਾਲ ਬੈਠਿਆ ਵਿਖਾਈ ਦੇ ਰਿਹਾ ਹੈ । ਪੂਜਾ ਦੀਆਂ ਤਸਵੀਰਾਂ ਪ੍ਰਿਯੰਕਾ ਦੇ ਦੋਸਤ ਤੇ ਉਨ੍ਹਾਂ ਦੇ ਪਾਟਨਰ ਮਨੀਸ਼ ਗੋਇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

 

View this post on Instagram

 

A post shared by Maneesh K. Goyal (@maneeshkgoyal)

ਇਸ ਪੂਜਾ ‘ਚ ਪੂਰੇ ਵਿਧੀ ਵਿਧਾਨ ਦੇ ਨਾਲ ਗਣੇਸ਼ ਦੀ ਪੂਜਾ ਹੁੰਦੀ ਦੇਖੀ ਗਈ ।ਮਹਿਲਾ ਪੰਡਤ ਨੇ ਪੂਜਾ ਕਰਵਾਈ ਜਿੱਥੇ ਸਭ ਨੇ ਹੱਥ ਜੋੜ ਕੇ ਭਗਵਾਨ ਦਾ ਆਸ਼ੀਰਵਾਦ ਲਿਆ ।

priyanaka Image From Priyanka Chopra’s Instagram

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ ਪਰ ਉਹ ਭਾਰਤੀ ਰੀਤੀ ਰਿਵਾਜ਼ ਨਹੀਂ ਭੁੱਲੀ । ਉਹ ਅਕਸਰ ਤਿਉਹਾਰਾਂ ਨੂੰ ਵੀ ਆਪਣੇ ਪਤੀ ਦੇ ਨਾਲ ਮਨਾਉਂਦੀ ਦਿਖ ਜਾਂਦੀ ਹੈ ਅਤੇ ਅਕਸਰ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ ।

 

Related Post