ਪ੍ਰਿਯੰਕਾ ਚੋਪੜਾ ਨੇ ਫੋਟੋ ਸ਼ੇਅਰ ਕਰਦੇ ਹੋਏ ਪੁਰਾਣੇ ਦਿਨਾਂ ਨੂੰ ਕੀਤਾ ਯਾਦ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ 20 ਸਾਲ ਪਹਿਲਾਂ ਬਣੀ ਮਿਸ ਵਰਲਡ ਦੀ ਇਹ ਪੋਸਟ
ਬਾਲੀਵੁੱਡ ਦੀ ਖ਼ੂਬਸੂਰਤ ਤੇ ਸਫਲ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਆਪਣੀ ਮਿਸ ਵਰਲਡ ਸਮੇਂ ਦੀ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ 20 ਸਾਲ ਦੇ ਖੂਬਸੂਰਤ ਸਫਰ ਬਾਰੇ ਤੇ ਔਰਤਾਂ ਦੀ ਸ਼ਕਤੀ ਨੂੰ ਲੈ ਕੇ ਖ਼ਾਸ ਸੁਨੇਹਾ ਵੀ ਦਿੱਤਾ ਹੈ।
View this post on Instagram
ਮਿਸ ਵਰਲਡ ਦੀ ਫੋਟੋ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ ਹੈ, ‘18 ਸਾਲ ਦੀ ਉਮਰ ‘ਚ ਮਿਸ ਵਰਲਡ ਬਣੀ। ਸਾਲ 2000 ਸੀ। ਇਦਾਂ ਲੱਗ ਰਿਹਾ ਹੈ, ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ, ਜਦੋਂ ਮੈਂ ਆਪਣੇ ਸੁਫ਼ਨੇ ਨੂੰ ਜੀਅ ਰਹੀ ਸੀ। ਪਰ 20 ਸਾਲ ਬਾਅਦ ਵੀ ਸਥਿਤੀਆਂ ਨੂੰ ਬਦਲਣ ਦੇ ਲਈ ਮੇਰਾ ਉਤਸ਼ਾਹ ਉਨਾ ਹੀ ਮਜ਼ਬੂਤ ਹੈ। ਮੈਨੂੰ ਸੱਚ ‘ਚ ਵਿਸ਼ਵਾਸ ਹੈ ਕਿ ਕੁੜੀਆਂ ‘ਚ ਬਦਲਣ ਲੈਣੇ ਦੀ ਅਟੁੱਟ ਸ਼ਕਤੀ ਹੈ, ਜੇ ਉਨ੍ਹਾਂ ਨੂੰ ਉਹ ਖ਼ਾਸ ਮੌਕੇ ਮਿਲਣ, ਜਿੰਨਾਂ ਦੀ ਉਹ ਹੱਕਦਾਰ ਹਨ।’
View this post on Instagram
ਇਸ ਪੋਸਟ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਾਨੁਸ਼ੀ ਛਿੱਲਰ, ਦੀਆ ਮਿਰਜ਼ਾ, ਉਰਵਸ਼ੀ ਰੌਤੇਲਾ ਤੋਂ ਇਲਾਵਾ ਕਈ ਹੋਰ ਸੁੰਦਰੀਆਂ ਨੇ ਕਮੈਂਟਸ ਕਰਕੇ ਤਾਰੀਫ ਕੀਤੀ ਹੈ। ਇਸ ਪੋਸਟ ਉੱਤੇ ਕੁਝ ਹੀ ਘੰਟਿਆਂ ‘ਚ ਇੱਕ ਮਿਲੀਅਨ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ।
View this post on Instagram
#GoldenGlobes2020 ? @nickjonas
ਜੇ ਗੱਲ ਕਰੀਏ ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਤਾਂ ਉਹ ਆਖਰੀ ਵਾਰ ਬਾਲੀਵੁੱਡ ਫ਼ਿਲਮ ‘ਦਿ ਸਕਾਈ ਇਜ਼ ਪਿੰਕ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਫ਼ਰਹਾਨ ਅਖ਼ਤਰ ਤੇ ਜ਼ਾਇਰਾ ਵਸੀਮ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏ ਸਨ।