ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਆਪਣੀ ਧੀ ਦਾ ਚਿਹਰਾ! ਦੇਖਣ ਨੂੰ ਮਿਲੀ ਬੇਹੱਦ ਹੀ ਕਿਊਟ ਝਲਕ

By  Lajwinder kaur November 23rd 2022 10:54 AM

Priyanka Chopra shares first glimpse of her daughter : ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇਸੇ ਸਾਲ ਸਰੋਗੇਸੀ ਦੇ ਜ਼ਰੀਏ ਪ੍ਰਿਯੰਕਾ ਅਤੇ ਨਿਕ ਜੋਨਸ ਇੱਕ ਧੀ ਦੇ ਮਾਪੇ ਬਣੇ ਹਨ।ਜਿਸਦਾ ਨਾਮ 'ਮਾਲਤੀ ਮੈਰੀ ਚੋਪੜਾ ਜੋਨਸ' ਰੱਖਿਆ ਗਿਆ। ਪ੍ਰਿਯੰਕਾ ਨੇ ਪਿਛਲੇ ਮਹੀਨਿਆਂ 'ਚ ਕਈ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕਿਸੇ ਵੀ ਫੋਟੋ 'ਚ ਉਨ੍ਹਾਂ ਦੀ ਬੇਟੀ ਦਾ ਚਿਹਰਾ ਨਜ਼ਰ ਨਹੀਂ ਆਇਆ ਸੀ। ਹੁਣ ਪਹਿਲੀ ਵਾਰ ਪ੍ਰਿਯੰਕਾ ਨੇ ਦੁਨੀਆ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ।

ਹੋਰ ਪੜ੍ਹੋ : ਰਸ਼ਮਿਕਾ ਮੰਡਨਾ ਨੇ ਵਿਜੈ ਦੇਵਰਕੋਂਡਾ ਨਾਲ ਕਰਵਾ ਲਿਆ ਹੈ ਵਿਆਹ? ਦੋਵਾਂ ਦੇ ਵਿਆਹ ਦੀ ਤਸਵੀਰ ਹੋਈ ਵਾਇਰਲ!

priyanka chopra wih daugher image source: instagram

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਇਹ ਤਸਵੀਰ ਇੰਸਟਾਗ੍ਰਾਮ ਦੇ ਸਟੋਰੀਜ਼ ਫੀਚਰ ਰਾਹੀਂ ਸ਼ੇਅਰ ਕੀਤੀ ਗਈ ਹੈ। ਇਸ ਫੋਟੋ 'ਚ ਪ੍ਰਿਯੰਕਾ ਨੇ ਪਹਿਲੀ ਵਾਰ ਆਪਣੀ ਬੇਟੀ ਦਾ ਚਿਹਰਾ ਦਿਖਾਇਆ ਹੈ।

malti first face pic image source: instagram

ਮਾਲਤੀ ਮੈਰੀ ਚੋਪੜਾ ਜੋਨਸ ਦੀ ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਬੇਬੀ ਚੇਅਰ 'ਤੇ ਲੇਟੀ ਹੋਈ ਹੈ ਅਤੇ ਸੌਂਦੀ ਨਜ਼ਰ ਰਹੀ ਹੈ। ਇਸ ਠੰਡ ਦੇ ਮੌਸਮ ਕਰਕੇ ਮਾਲਤੀ ਨੇ ਬਹੁਤ ਸਾਰੇ ਗਰਮ ਕੱਪੜੇ ਪਾਏ ਹੋਏ ਹਨ ਅਤੇ ਉਸ ਦਾ ਨਿੱਕਾ ਜਿਹਾ ਹੱਥ ਵੀ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਤੇ ਨਿਕ ਦੀ ਬੇਟੀ ਦੀਆਂ ਅੱਖਾਂ ਤੋਂ ਲੈ ਕੇ ਸਿਰ ਤੱਕ ਉਸ ਦਾ ਚਿਹਰਾ ਛੋਟੀ ਜਿਹੀ ਗੁਲਾਬੀ ਟੋਪੀ ਨਾਲ ਢੱਕੀ ਹੋਇਆ ਹੈ ਪਰ ਉਸ ਦਾ ਨੱਕ ਅਤੇ ਉਸ ਦੇ ਬੁੱਲ੍ਹ ਹੀ ਦਿਖਾਈ ਦੇ ਰਹੇ ਹਨ।

Priyanka Chopra ,, image source: instagram

ਮਾਲਤੀ ਦੀ ਇਹ ਕਿਊਟ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਿਯੰਕਾ ਖੁਦ ਵੀ ਇੰਨੀ ਕਿਊਟਨੈੱਸ ਦੇਖ ਕੇ ਹੈਰਾਨ ਰਹਿ ਗਈ ਹੈ ਕਿਉਂਕਿ ਉਸ ਨੇ ਫੋਟੋ 'ਚ ਹੇਠਾਂ ਲਿਖਿਆ ਹੈ- 'ਆਈ ਮੀਨ...' (ਮੇਰਾ ਮਤਲਬ...), ਜਿਵੇਂ ਕਿ ਉਸ ਨੂੰ ਕਿਊਟਨੇਸ 'ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਫੈਨਜ਼ ਮਾਲਤੀ ਦਾ ਪੂਰਾ ਚਿਹਰਾ ਦੇਖਣ ਲਈ ਬੇਤਾਬ ਹਨ।

 

Related Post