ਵਿਆਹ ਕਰਵਾਉਣ ਲਈ ਨਿਕ ਜੋਨਸ ਭਾਰਤ ਪਹੁੰਚੇ ,ਪ੍ਰਿਯੰਕਾ ਨੇ ਕੁਝ ਇਸ ਤਰ੍ਹਾਂ ਕੀਤਾ ਸਵਾਗਤ 

By  Shaminder November 23rd 2018 10:38 AM

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਵਾਲੇ ਹਨ ।ਦੋਨਾਂ ਦਾ ਵਿਆਹ  ਭਾਰਤੀ ਪ੍ਰੰਪਰਾ ਅਤੇ ਈਸਾਈ ਪ੍ਰੰਪਰਾਵਾਂ ਮੁਤਾਬਕ ਹੇਵੇਗਾ ।ਜਿਸ ਦੀਆਂ ਰਸਮਾਂ ਸ਼ੁਰੂ ਹੋਣ ਵਾਲੀਆਂ ਨੇ । ਆਪਣੀ ਦੁਲਹਨ ਨੂੰ ਵਿਆਹੁਣ ਲਈ ਨਿਕ ਜੋਨਸ ਆਪਣੇ ਪਰਿਵਾਰ ਨਾਲ ਭਾਰਤ ਪਹੁੰਚ ਚੁੱਕੇ ਨੇ ।ਪ੍ਰਿਯੰਕਾ ਨੇ ਆਪਣੇ ਹੋਣ ਵਾਲੇ ਪਤੀ ਨਿਕ ਦਾ ਆਪਣੇ ਹੀ ਅੰਦਾਜ਼ 'ਚ ਸਵਾਗਤ ਕੀਤਾ ਹੈ ।

ਹੋਰ ਵੇਖੋ : ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ

Priyanka chopra and nick jonas Priyanka chopra and nick jonas

ਉਨ੍ਹਾਂ ਨੇ ਨਿਕ ਦੇ ਨਾਲ ਆਪਣੀ ਬਹੁਤ ਹੀ ਖੁਬਸੂਰਤ ਤਸਵੀਰ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ 'ਵੈਲਕਮ ਹੋਮ ਬੇਬੀ' ।ਪ੍ਰਿਯੰਕਾ ਆਪਣੇ ਹੋਣ ਵਾਲੇ ਪਤੀ ਨੂੰ ਖੁਦ ਹੀ ਰਿਸੀਵ ਕਰਨ ਲਈ ਪਹੁੰਚੀ ਸੀ । ਇਸ ਤੋਂ ਪਹਿਲਾਂ ਨਿਕ ਨੇ ਇੰਡੀਆ ਦੀ ਫਲਾਈਟ ਲੈਂਦੇ ਹੋਏ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰਦਿਆਂ ਲਿਖਿਆ ਸੀ ਕਿ ਫਿਰ ਮਿਲਾਂਗੇ ਨਿਊਯਾਰਕ ।

ਹੋਰ ਵੇਖੋ :ਸਕੂਲ ਤੋਂ ਛੁੱਟੀ ਕਰਕੇ ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ

https://www.instagram.com/p/Bqe5w3XHS_X/

ਦੋਨਾਂ ਨੇ ਇਸੇ ਸਾਲ ਅਗਸਤ ਮਹੀਨੇ 'ਚ ਮੰਗਣਾ ਕਰਵਾਇਆ ਸੀ ।ਖਬਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਤੀਹ ਨਵੰਬਰ ਤੋਂ ਲੈ ਕੇ ਦੋ ਦਸੰਬਰ ਦੇ ਦਰਮਿਆਨ ਜੋਧਪੁਰ ਦੇ ਉਮੈਦ ਪੈਲੇਸ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਉਣ ਜਾ ਰਹੇ ਨੇ ।

ਹੋਰ ਵੇਖੋ : ਵਿਆਹ ਦੀਆਂ ਤਿਆਰੀਆਂ ਵਿਚਾਲੇ ਛੱਡ ਦਿੱਲੀ ਕਿਉਂ ਪਹੁੰਚੀ ਪ੍ਰਿਯੰਕਾ ਚੋਪੜਾ , ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

https://www.instagram.com/p/Bqc3QGQFt1b/

ਪਿਛਲੇ ਦਿਨੀਂ ਹੀ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਵਿਆਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਗਏ ਸਨ । ਪ੍ਰਿਯੰਕਾ ਅਤੇ ਨਿਕ ਜੋਨਸ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ।ਹਾਂਲਾਕਿ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਪ੍ਰਿਯੰਕਾ ਵਿਆਹ ਤੋਂ ਪਹਿਲਾਂ ਆਪਣੀ ਸ਼ੂਟਿੰਗ 'ਚ ਰੁੱਝੀ ਨਜ਼ਰ ਆ ਰਹੀ ਹੈ । 
.

Related Post