ਅਲੋਕ ਨਾਥ 'ਤੇ ਪ੍ਰੋਡਿਊਸਰ ਅਤੇ ਲੇਖਿਕਾ ਵਿਨਤਾ ਨੰਦਾ ਨੰਦਾ ਨੇ ਲਗਾਏ ਸਰੀਰਕ ਸ਼ੋਸ਼ਣ ਦੇ ਇਲਜ਼ਾਮ 

By  Shaminder October 9th 2018 06:30 AM

ਬਾਲੀਵੁੱਡ 'ਚ ਨਿੱਤ ਦਿਨ ਨਵੇਂ ਖੁਲਾਸੇ ਹੋ ਰਹੇ ਨੇ । ਪਹਿਲਾਂ ਤਨੁਸ਼੍ਰੀ ਦੱਤਾ ਅਤੇ ਕੰਗਨਾ ਰਨੌਤ ਨੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਅਤੇ ਹੁਣ ਕੁਝ ਅਜਿਹੇ ਹੀ ਇਲਜ਼ਾਮਾਂ 'ਚ ਘਿਰ ਗਏ ਨੇ ਹਿੰਦੀ ਸਿਨੇਮਾ ਜਗਤ 'ਚ ਬਹੁਤ ਹੀ ਇੱਜ਼ਤ ਦੀ ਨਜ਼ਰ ਨਾਲ ਵੇਖੇ ਜਾਣ ਵਾਲੇ ਅਲੋਕ ਨਾਥ ।ਹਾਲਾਂਕਿ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਪਰ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੀ ਪ੍ਰੋਡਿਊਸਰ ਵਿਨਤਾ ਨੰਦਾ ਨੇ ਫੇਸਬੁੱਕ 'ਤੇ ਇੱਕ ਪੋਸਟ ਪਾ ਕੇ ਅਲੋਕ ਨਾਥ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ।

ਹੋਰ ਵੇਖੋ : ਸੁਪਰੀਮ ਕੋਰਟ ਦੇ ਫੈਸਲੇ ਦੀ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਲਾਘਾ

https://www.facebook.com/vintananda/posts/10156499299095560

ਬਾਲੀਵੁੱਡ 'ਚ ਅਲੋਕ ਨਾਥ ਦੀ ਸ਼ਖਸ਼ੀਅਤ ਇੱਕ ਆਦਰਸ਼ਵਾਦੀ ਵਿਅਕਤੀ ਦੀ ਹੈ ਅਤੇ ਉਹ ਜ਼ਿਆਦਾਤਰ ਫਿਲਮਾਂ ਅਤੇ ਸੀਰੀਅਲਸ 'ਚ ਪਿਤਾ ਦਾ ਰੋਲ ਨਿਭਾਉਂਦੇ ਨਜ਼ਰ ਆਉਂਦੇ ਨੇ । ਪਰ ਉਨ੍ਹਾਂ 'ਤੇ ਹੁਣ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ । ਇਹ ਇਲਜ਼ਾਮ ਅੱਸੀ ਤੋਂ ਨੱਬੇ ਦੇ ਦਹਾਕੇ 'ਚ ਟੈਲੀਵਿਜ਼ਨ ਦੀ ਮੰਨੀ ਪ੍ਰਮੰਨੀ ਪ੍ਰੋਡਿਊਸਰ ਅਤੇ ਲੇਖਿਕਾ ਵਿਨਤਾ ਨੰਦਾ  ਨੇ ਲਗਾਇਆ ਹੈ ।

ਵਿਨਤਾ ਨੰਦਾ  ਨੇ ਫੇਸਬੁੱਕ 'ਤੇ ਸ਼ਰੇਆਮ ਲਿਖਿਆ ਹੈ ਅਤੇ ਆਪਣੀ ਆਪਬੀਤੀ ਦੱਸੀ ਹੈ । ਉਨ੍ਹਾਂ ਫੇਸਬੁੱਕ 'ਤੇ ਲਿਖਿਆ ਕਿ । "ਮੈਨੂੰ ਪਾਰਟੀ 'ਚ ਬੁਲਾਇਆ ਗਿਆ ਸੀ ਉਨ੍ਹਾਂ ਦੀ ਪਤਨੀ ਅਤੇ ਮੇਰੀ ਬੇਸਟ ਫ੍ਰੈਂਡ ਉਸ ਸਮੇਂ ਸ਼ਹਿਰ ਤੋਂ ਬਾਹਰ ਸਨ। ਉਹ ਹਮੇਸ਼ਾ ਦੀ ਤਰ੍ਹਾਂ ਆਮ ਪਾਰਟੀ ਸੀ ਜਿਸ ਵਿੱਚ ਮੇਰੇ ਕੁਝ ਦੋਸਤ ਜੋ ਕਿ ਥਿਏਟਰ ਨਾਲ ਜੁੜੇ ਹੋਏ ਸਨ ਉਹ ਵੀ ਆਉਂਦੇ ਸਨ ,ਇਸ ਲਈ ਮੈਂ ਪਾਰਟੀ 'ਚ ਜਾਣ ਤੋਂ ਇਤਰਾਜ਼ ਨਹੀਂ ਕੀਤਾ ।ਪਾਰਟੀ ਦੇ ਦੌਰਾਨ ਮੇਰੀ ਡਰਿੰਕ 'ਚ ਕੁਝ ਮਿਲਾਇਆ ਗਿਆ ਜਿਸ ਤੋਂ ਬਾਅਦ ਮੈਨੂੰ ਕੁਝ ਅਜੀਬ ਜਿਹਾ ਲੱਗਣ ਲੱਗਾ।

ਰਾਤ ਦੇ ਕਰੀਬ ਦੋ ਵਜੇ ਮੈਂ ਉਨ੍ਹਾਂ ਦੇ ਘਰ ਤੋਂ ਨਿਕਲੀ । ਮੈਨੂੰ ਕਿਸੇ ਨੇ ਘਰ ਤੱਕ ਛੱਡਣ ਲਈ ਨਹੀਂ ਕਿਹਾ।ਮੈਂ ਏਨੇ ਹੋਸ਼ 'ਚ ਸੀ ਕਿ ਮੈਨੂੰ ਲੱਗਿਆ ਕਿ ਉਨ੍ਹਾਂ ਦੇ ਘਰ 'ਚ ਠਹਿਰਨਾ ਸਹੀ ਨਹੀਂ ਹੈ"।ਵਿਨਤਾ ਨੰਦਾ  ਨੇ ਇੱਕ ਲੰਬੀ ਚੌੜੀ ਪੋਸਟ ਪਾ ਕੇ ਇਸ ਮਾਮਲੇ ਨੂੰ ਖੁੱਲ ਕੇ ਪਬਲਿਕ ਦੇ ਸਾਹਮਣੇ ਰੱਖਿਆ ਹੈ ।ਵਿਨਤਾ ਨੰਦਾ  ਦੇ ਮੁਤਾਬਕ ਅਲੋਕਨਾਥ ਨੇ ਉਨ੍ਹਾਂ ਨਾਲ ਉਸ ਸਮੇਂ ਇਹ ਕਾਰਾ ਕੀਤਾ ਜਦੋਂ ਸਾਲ  1994 ਦੇ ਮਸ਼ਹੂਰ ਸ਼ੋਅ 'ਤਾਰਾ' ਦੇ ਲਈ ਕੰਮ ਕਰ ਰਹੀ ਸੀ।

 

Related Post