ਪੰਜਾਬਣ ਕੁੜੀ ਨੇ ਵਧਾਇਆ ਪੰਜਾਬੀਆਂ ਦਾ ਮਾਣ ਆਸਟ੍ਰੇਲੀਆ ‘ਚ ਗੱਡੇ ਕਾਮਯਾਬੀ ਦੇ ਝੰਡੇ

By  Lajwinder kaur October 5th 2019 12:56 PM

ਪੰਜਾਬੀ ਕੁੜੀ ਨੇ ਆਸਟ੍ਰੇਲੀਆ ‘ਚ ਬਾਡੀ ਬਿਲਡਿੰਗ ਮੁਕਾਬਲੇ ‘ਚ ਪਾਈ ਸਭ ਨੂੰ ਮਾਤ। ਜੀ ਹਾਂ ਆਸਟ੍ਰੇਲੀਆ ਦਾ PCA national ਨਾਂਅ ਦੇ ਬਾਡੀ ਬਿਲਡਿੰਗ ਮੁਕਾਬਲੇ ‘ਚ ਅਮਨਪ੍ਰੀਤ ਕੌਰ ਨਾਂ ਦੀ ਪੰਜਾਬੀ ਮੁਟਿਆਰ ਨੇ ਆਪਣੀ ਮਿਹਨਤ ਸਦਕਾ ਇਸ ਖਿਤਾਬ ਨੂੰ ਆਪਣੇ ਨਾਂ ਕਰ ਲਿਆ ਹੈ।

 Amanpreet Kaur Winner PCA national ( novice and toned) Amanpreet Kaur

ਹੋਰ ਵੇਖੋ:ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ "ਗਲਵਕੜੀ" ਦੀ ਸ਼ੂਟਿੰਗ ਲੰਡਨ ‘ਚ ਹੋਈ ਸ਼ੁਰੂ

ਇਸ ਮੁਕਾਬਲੇ ‘ਚ ਉਨ੍ਹਾਂ ਨੇ ਵਿਦੇਸ਼ੀ ਮੁਟਿਆਰਾਂ ਨੂੰ ਪਛਾੜਦੇ ਹੋਏ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ। ਇਹ ਪੰਜਾਬੀਅਤ ਤੇ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਮੁਕਾਬਲੇ ‘ਚ ਦੋ ਅਵਾਰਡਸ novice ਤੇ toned ਆਪਣੇ ਨਾਂਅ ਕਰਨ ‘ਚ ਕਾਮਯਾਬ ਰਹੇ ਹਨ। ਆਸਟ੍ਰੇਲੀਆ ਦੇ ਇਸ ਬਾਡੀ ਬਿਲਡਿੰਗ ਮੁਕਾਬਲੇ ਲਈ ਉਨ੍ਹਾਂ ਨੂੰ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਾਲੇ ਕਮਲਦੀਪ ਕਾਹਮਾ ਨੇ ਤਿਆਰੀ ਕਰਵਾਈ ਸੀ।

ਕਮਲਦੀਪ ਕਾਹਮਾ ਨੇ ਸਾਲ 2018 ‘ਚ ਵਰਲਡ ਬਾਡੀ ਬਿਲਡਿੰਗ ਮੁਕਾਬਲਾ ਜਿੱਤ ਕਿ ਪੰਜਾਬੀ ਦਾ ਨਾਂ ਪੂਰੀ ਦੁਨੀਆ ‘ਚ ਰੌਸ਼ਨ ਕੀਤਾ ਸੀ। ਜਿਸਦੇ ਚੱਲਦੇ ਉਹ ਪੰਜਾਬੀ ਭਾਈਚਾਰੇ ਤੇ ਆਸਟਰੇਲੀਆਈ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।

Related Post