PT Usha Birthday: ਆਪਣੀ ਮਿਹਨਤ ਸਦਕਾ ਗਰੀਬੀ ਤੋਂ ਉਪਰ ਉੱਠ ਇਸ ਖਿਡਾਰਨ ਨੇ ਬਣਾਈ ਪਛਾਣ, ਜਾਣੋ ਪੀਟੀ ਉਸ਼ਾ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

By  Pushp Raj June 27th 2022 05:28 PM

PT Usha Birthday: ਭਾਰਤ ਦੇ ਟ੍ਰੈਕ ਐਂਡ ਫੀਲਡ ਦੇ ਇਤਿਹਾਸ ਵਿੱਚ ਪੀ.ਟੀ.ਊਸ਼ਾ ਦਾ ਨਾਂ ਮਹਿਲਾ ਵਰਗ ਵਿੱਚ ਬੜੇ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਤੇਜ਼ ਰਫ਼ਤਾਰ ਕਾਰਨ ਉਸ ਨੂੰ 'ਪਯੋਲੀ ਐਕਸਪ੍ਰੈਸ' ਵੀ ਕਿਹਾ ਜਾਂਦਾ ਸੀ। ਪੀਟੀ ਉਸ਼ਾ ਨੇ 80 ਅਤੇ 90 ਦੇ ਦਹਾਕੇ ਵਿੱਚ ਆਪਣੀ ਸ਼ਾਨਦਾਰ ਖੇਡ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ। ਆਓ ਉਨ੍ਹਾਂ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

Image Source: Google

ਪੀਟੀ ਉਸ਼ਾ ਯਾਨੀ 'ਪਯੋਲੀ ਐਕਸਪ੍ਰੈਸ' ਦਾ ਜਨਮ

27 ਜੂਨ 1964 ਨੂੰ ਕੇਰਲ ਦੇ ਕੋਝੀਕੋਡ ਦੇ ਪਯੋਲੀ ਪਿੰਡ ਵਿੱਚ ਜਨਮੀ ਪੀਟੀ ਊਸ਼ਾ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੀ ਹੈ। ਪਰਿਵਾਰ ਦੀ ਗਰੀਬੀ ਕਾਰਨ ਉਸ ਨੂੰ ਐਥਲੀਟ ਬਣਨ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ 'ਤੇ ਕਾਬੂ ਪਾ ਕੇ ਉਹ ਮਹਾਨ ਐਥਲੀਟ ਬਣ ਗਈ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਲੰਮੇਂ ਸਮੇਂ ਤੋਂ ਅਟਕੀ ਪੀਟੀ ਉਸ਼ਾ ਦੀ ਜ਼ਿੰਦਗੀ 'ਤੇ ਬਣ ਰਹੀ ਬਾਇਓਪਿਕ

ਬਾਲੀਵੁੱਡ 'ਚ ਬਾਇਓਪਿਕ ਬਣਾਉਣ ਦਾ ਰਿਵਾਜ ਬਹੁਤ ਪੁਰਾਣਾ ਹੈ। ਪਿਛਲੇ ਕੁਝ ਸਾਲਾਂ 'ਚ ਕਈ ਖਿਡਾਰੀਆਂ ਦੀਆਂ ਬਾਇਓਪਿਕਸ ਬਣੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਕੜੀ ਵਿੱਚ ਪੀਟੀ ਊਸ਼ਾ ਦੀ ਬਾਇਓਪਿਕ ਦਾ ਵੀ ਐਲਾਨ ਕੀਤਾ ਗਿਆ ਸੀ। ਇਸ ਮਹਾਨ ਦੌੜਾਕ 'ਤੇ ਫਿਲਮ ਬਣਾਉਣ ਦੀ ਚਰਚਾ ਪਹਿਲੀ ਵਾਰ ਸਾਲ 2017 'ਚ ਸੁਣੀ ਗਈ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਬਹੁਤ ਖੁਸ਼ ਸਨ ਕਿ ਇਸ ਮਹਾਨ ਭਾਰਤੀ ਦੌੜਾਕ ਦੀ ਕਹਾਣੀ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ, ਪਰ ਕਿਸੇ ਨਾ ਕਿਸੇ ਕਾਰਨ ਫਿਲਮ ਦੀ ਸ਼ੂਟਿੰਗ ਟਾਲ ਦਿੱਤੀ ਗਈ। ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੀਟੀ ਉਸ਼ਾ ਦੀ ਬਾਇਓਪਿਕ ਉੱਤੇ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।

Image Source: Google

ਐਲਾਨ ਦੇ ਬਾਵਜੂਦ ਨਹੀਂ ਸ਼ੁਰੂ ਹੋਈ ਬਾਇਓਪਿਕ ਦੀ ਸ਼ੂਟਿੰਗ

ਐਲਾਨ ਤੋਂ ਬਾਅਦ ਤਿੰਨ ਸਾਲਾਂ ਤੱਕ ਇਸ ਬਾਇਓਪਿਕ ਬਾਰੇ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਸਾਲ 2020 'ਚ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਪੀਟੀ ਊਸ਼ਾ ਨੇ ਖੁਦ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਤਾਂ ਲੋਕਾਂ ਨੂੰ ਫਿਰ ਤੋਂ ਉਮੀਦ ਮਿਲੀ। ਜੂਨ ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਫਿਲਮ ਦੀ ਸ਼ੂਟਿੰਗ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਮੁਕਾਬਲੇ ਸ਼ੁਰੂ ਹੁੰਦੇ ਹਨ ਤਾਂ ਉਸ ਕੋਲ ਸਮਾਂ ਬਹੁਤ ਘੱਟ ਹੋਵੇਗਾ ਪਰ ਉਹ ਉਸ ਅਭਿਨੇਤਰੀ ਨੂੰ ਸਿਖਲਾਈ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ ਜੋ ਉਸ ਦਾ ਕਿਰਦਾਰ ਨਿਭਾਏਗੀ।

ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ਦੇ ਦੋ ਸਾਲ ਬਾਅਦ ਵੀ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋ ਸਕੀ। ਇਸ ਬਾਇਓਪਿਕ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Image Source: Google

ਹੋਰ ਪੜ੍ਹੋ: ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਇਆ ਦੇਹਾਂਤ, ਜਾਣੋ ਭਰਾ ਲਈ ਸੰਘਰਸ਼ ਕਰਨ ਵਾਲੀ ਇਸ ਭੈਣ ਦੀ ਕਹਾਣੀ

ਪੀਟੀ ਉਸ਼ਾ ਨੇ ਆਪਣੇ ਐਥਲੀਟ ਬਨਣ ਦੀ ਰਾਹ ਵਿੱਚ ਆਉਣ ਵਾਲੀ ਕਈ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਦੇਸ਼ ਲਈ ਕਈ ਮੈਡਲ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼-ਵਿਦੇਸ਼ ਦੇ ਮੁਕਾਬਲਿਆਂ ਵਿੱਚ ਵੀ ਆਪਣੀ ਤਾਕਤ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਕਈ ਮੈਡਲ ਜਿੱਤੇ ਤੇ ਦੇਸ਼ ਦਾ ਮਾਣ ਵਧਾਇਆ। ਇਸ ਦੇ ਲਈ ਪੀਟੀ ਉਸ਼ਾ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਫਾਰ ਐਥਲੀਟਕਸ ਅਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।

Related Post