16 ਅਗਸਤ ਨੂੰ ਦੇਖੋ ਆਜ਼ਾਦੀ ਹਾਸਿਲ ਕਰਨ ਦੇ ਦਰਦ ਨੂੰ ਬਿਆਨ ਕਰਦੀ ਫ਼ਿਲਮ ‘ਅਜ਼ਾਬ’
ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਅਜ਼ਾਬ’ ਜਿਹੜੀ ਕਿ 16 ਅਗਸਤ ਨੂੰ ਦਰਸ਼ਕਾਂ ਦੇ ਸਨਮੁਖ ਹੋ ਜਾਵੇਗੀ। ਇਹ ਫ਼ਿਲਮ ‘ਚ ਆਜ਼ਾਦੀ ਵੇਲੇ ਹੋਏ ਹੱਲਿਆਂ ਦੇ ਦਰਦਾਂ ਨੂੰ ਬਿਆਨ ਕਰੇਗੀ। ਸੰਨ 1947 ਦੀ ਦੇਸ਼ ਦੀ ਦਰਦਨਾਕ ਵੰਡ ਨੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇਸ ਸੰਤਾਪ ‘ਚ ਗੁਜ਼ਰਨਾ ਪਿਆ ਸੀ।
View this post on Instagram
‘ਅਜ਼ਾਬ’ ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਰਾਜ ਨਾਂਅ ਦਾ ਵਿਅਕਤੀ ਜੋ ਕਿ ਆਪਣੀ ਪਤਨੀ ਤੇ ਭੈਣ ਨੂੰ ਦਾਰਿੰਦੇ ਬਣੇ ਹੋਏ ਲੋਕਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਆਪਣੇ ਨੌਕਰ ਜੁੰਮਾ ਦੇ ਘਰ ਸ਼ਰਨ ਲੈਂਦਾ ਹੈ।ਪਰ ਉਧਰ ਜੁੰਮਾ ਦੀ ਪਤਨੀ ਤੇ ਪੁੱਤਰ ਦੇ ਦਿਮਾਗ ‘ਚ ਵੀ ਹੋਰ ਭਾਈਚਾਰੇ ਦੇ ਲੋਕਾਂ ਪ੍ਰਤੀ ਬਦਲੇ ਦੀਆਂ ਭਾਵਨਾ ਤੇ ਨਫ਼ਰਤ ਦੀ ਅੱਗ ਬਲਦੀ ਪਈ ਹੈ।
ਜਦੋਂ ਜੁੰਮੇ ਦੇ ਪੁੱਤਰ ਨਨਕੂ ਨੂੰ ਪਤਾ ਚੱਲਦਾ ਹੈ ਕਿ ਰਾਜ ਬਾਬੂ ਉਨ੍ਹਾਂ ਦੇ ਘਰ ਛਿਪਿਆ ਹੋਇਆ ਹੈ ਤੇ ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਹੈ। ਹੁਣ ਗੁੱਸੇ ‘ਚ ਆਇਆ ਨਨਕੂ ਦੇ ਦਿਮਾਗ ‘ਤੇ ਹਵਸ ਦਾ ਭੂਤ ਸਵਾਰ ਹੋ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਰਾਜ ਬਾਬੂ ਨਨਕੂ ਤੋਂ ਆਪਣੀ ਭੈਣ ਨੂੰ ਬਚਾ ਪਾਉਂਦਾ ਹੈ ਜਾਂ ਨਹੀਂ, ਇਸ ਗੱਲ ਦਾ ਖੁਲਾਸਾ ਹੋਵੇਗਾ 16 ਅਗਸਤ ਨੂੰ ਰਾਤ 8.30 ਵਜੇ। ‘ਅਜ਼ਾਬ’ ਫ਼ਿਲਮ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ, ਜਿਸ ਨੂੰ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਅਗਾਜ਼ ਫ਼ਿਲਮ ਦਾ ਪ੍ਰਸਾਰਣ ਸਿਰਫ਼ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ।