ਨਵੇਂ ਅਦਾਕਾਰਾਂ ਲਈ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ’ਚ ਕੰਮ ਕਰਨ ਦਾ ਸੁਨਿਹਰੀ ਮੌਕਾ

By  Rupinder Kaler February 5th 2020 03:13 PM

ਪੀਟੀਸੀ ਨੈੱਟਵਰਕ ਵੱਲੋਂ 15,16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਦੌਰਾਨ ਜਿੱਥੇ ਬਾਕਸ ਆਫ਼ਿਸ ਡਿਜੀਟਲ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ 15 ਤੇ 16 ਫਰਵਰੀ ਨੂੰ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ਨਵੇਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਲਈ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ ।

ਇਸ ਵਰਕਸ਼ਾਪ ਵਿੱਚ ਪੀਟੀਸੀ ਨੈੱਟਵਰਕ ਨਵੇਂ ਅਦਾਕਾਰਾਂ ਨੂੰ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਵਿੱਚ ਆਪਣਾ ਨਾਂਅ ਬਨਾਉਣ ਦਾ ਮੌਕਾ ਵੀ ਦੇਵੇਗਾ ਕਿਉਂਕਿ ਨਵੇਂ ਅਦਾਕਾਰਾਂ ਲਈ ਕੈਮਰਾ ਆਡੀਸ਼ਨ ਵੀ ਰੱਖੇ ਗਏ ਹਨ । ਇਸ ਤੋਂ ਇਲਾਵਾ ਕੋਈ ਵੀ ਰਾਈਟਰ ਆਪਣੀਆਂ ਲਿਖਤਾਂ ਵੀ ਰਜਿਸਟਰ ਕਰਵਾ ਸਕਦਾ ਹੈ ।

https://www.instagram.com/p/B8LZGSjoB5X/

ਇਸ ਦੇ ਨਾਲ ਹੀ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਦੀ ਵਰਕਸ਼ਾਪ ਵਿੱਚ ਮਾਹਿਰ ਉਭਰਦੇ ਕਲਾਕਾਰਾਂ ਨੂੰ ਫ਼ਿਲਮ ਮੇਕਿੰਗ ਦੇ ਗੁਰ ਵੀ ਸਿਖਾਉਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ’ਤੇ ਜਾਓ ਤੇ ਰਜਿਸਟਰ ਕਰੋੋ ।

Related Post