ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਮਰ’ ਹੁਣ ‘ਪੀਟੀਸੀ ਪਲੇਅ’ ਐਪ ‘ਤੇ ਵੀ ਉਪਲਬਧ

By  Lajwinder kaur July 29th 2019 12:40 PM

ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਬਾਕਸ ਆਫ਼ਿਸ ਅਜਿਹਾ ਮਾਧਿਅਮ ਹੈ ਜੋ ਕਿ ਆਮ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਫ਼ਿਲਮਾਂ ਦੇ ਜ਼ਰੀਏ ਦਰਸ਼ਕਾਂ ਦੇ ਸਨਮੁਖ ਕਰਦੇ ਹਨ। ਇਹ ਅਜਿਹਾ ਪਲੇਟਫਾਰਮ ਹੈ ਜੋ ਪੰਜਾਬੀ ਫ਼ਿਲਮ ਡਾਇਰੈਕਟਰਾਂ ਤੇ ਕਹਾਣੀਕਾਰਾਂ ਨੂੰ ਖੰਭ ਦੇ ਰਹੇ ਨੇ, ਜਿਸ ਨਾਲ ਉਹ ਆਪਣੇ ਨਿਰਦੇਸ਼ਨ ਤੇ ਕਹਾਣੀ ਨੂੰ ਸ਼ਾਨਦਾਰ ਢੰਗ ਨਾਲ ਸਰੋਤਿਆਂ ਤੱਕ ਪਹੁੰਚਾ ਰਹੇ ਹਨ। ਪੀਟੀਸੀ ਸ਼ੌਰਟ ਫ਼ਿਲਮ ‘ਚ ਜ਼ਿੰਦਗੀ ਦੇ ਰੰਗਾਂ ਦੀਆਂ ਸੱਚਾਈਆਂ ਨੂੰ ਬਿਆਨ ਕਰਦੀਆਂ ਹਨ ਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਅਜਿਹੀ ਹੀ ਇੱਕ ਫ਼ਿਲਮ ਹੈ, ‘ਉਮਰ’ ਜਿਸ ਨੂੰ ਬਬਲੂ ਸ਼ੇਸ਼ਾਦਰੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਖ਼ੁਸ਼ੀਆਂ ਦੀ ਕੋਈ ਉਮਰ ਨਹੀਂ ਹੁੰਦੀ। ਉਮਰ ਦੇ ਉਸ ਪੜਾਅ ਨੂੰ ਪੇਸ਼ ਕੀਤਾ ਗਿਆ ਹੈ ਜਿੱਥੇ ਇਨਸਾਨ ਤਣਾਅ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਫ਼ਿਲਮ ‘ਚ ਇੱਕ ਔਰਤ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਹੜੀ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੀ ਹੈ। ਕਿਉਂਕਿ ਉਸ ਦਾ ਪੁੱਤਰ ਤੇ ਨੂੰਹ ਵਿਦੇਸ਼ ‘ਚ ਰਹਿੰਦੇ ਹਨ, ਤੇ ਉਸਦੀ ਸਾਰ ਲੈਣ ਵਾਲਾ ਕੋਈ ਨਹੀਂ। ਜਿਸਦੇ ਚੱਲਦੇ ਇੱਕ ਮਰਦ ਉਸਦੀ ਜ਼ਿੰਦਗੀ ‘ਚ ਆਉਂਦਾ ਹੈ ਤੇ ਜ਼ਿੰਦਗੀ ਨੂੰ ਖ਼ੁਸ਼ੀਆਂ ਦੇ ਨਾਲ ਜਿਉਣ ਦਾ ਢੰਗ ਸਿਖਾਉਂਦਾ ਹੈ। ਦੋਵੇਂ ਵਿਆਹ ਕਰਨਾ ਚਾਹੁੰਦੇ ਹਨ। ਪਰ ਸਮਾਜ ਵਰਗੀ ਦੀਵਾਰ ਉਨ੍ਹਾਂ ਦੇ ਰਿਸ਼ਤੇ ‘ਚ ਆ ਖੜ੍ਹੀ ਹੋ ਜਾਂਦੀ ਹੈ। ਕੀ ਉਹ ਇਸ ਦੀਵਾਰ ਨੂੰ ਪਾਰ ਕਰ ਪਾਉਂਦੇ ਨੇ ਇਸ ਨੂੰ ਜਾਣਨ ਦੇ ਲਈ ਦੇਖੋ ਪੀਟੀਸੀ ਪਲੇਅ ਐਪ।

PTC Box Office Punjabi movie Umar On PTC Play App Umar

 

‘ਉਮਰ’ ਫ਼ਿਲਮ ਤੋਂ ਇਲਾਵਾ ਹੋਰ ਕਈ ਸ਼ੌਰਟ ਫ਼ਿਲਮ ਦਾ ਅਨੰਦ ਹੁਣ ਤੁਸੀਂ ਪੀਟੀਸੀ ਪਲੇਅ ਐਪ ਤੇ ਲੈ ਸਕਦੇ ਹੋ। ਪੀਟੀਸੀ ਪਲੇਅ ਐਪ ਅਜਿਹਾ ਮਾਧਿਅਮ ਹੈ ਜਿਸ ਦੀ ਵਰਤੋਂ ਸਰੋਤੇ ਹਰ ਜਗ੍ਹਾ ਕਰ ਸਕਦੇ ਹੋ। ਪੀਟੀਸੀ ਪਲੇਅ’ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਨਵੇਂ ਰਿਲੀਜ਼ ਹੋ ਰਹੇ ਗੀਤ ਵੀ ਸੁਣ ਸਕਦੇ ਹੋ। ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ।

 

Related Post