ਤਿਆਰ ਹੋ ਜਾਓ ਅੱਜ ਇੱਕ ਮਿਊਜ਼ਿਕ ਸ਼ਾਮ ਦੇ ਲਈ, ਪੀਟੀਸੀ ਈ-ਕੰਸਰਟ ‘ਚ ਪੰਜਾਬੀ ਗਾਇਕ ਲਗਾਉਣਗੇ ਰੌਣਕਾਂ

By  Lajwinder kaur July 26th 2020 05:21 PM -- Updated: July 26th 2020 05:24 PM

ਲਓ ਜੀ ਉਡੀਕ ਦੀਆਂ ਘੜੀਆਂ ਥੋੜ੍ਹੇ ਹੀ ਸਮੇਂ ‘ਚ ਖ਼ਤਮ ਹੋਣ ਵਾਲੀਆਂ ਨੇ । ਪੀਟੀਸੀ ਪੰਜਾਬੀ ਵੱਲੋਂ ਲਾਕਡਾਊਨ ਦੌਰਾਨ ਵੀ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ । ਪੀਟੀਸੀ ਹਮੇਸ਼ਾ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਹੈ । ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਪੀਟੀਸੀ ਈ-ਕੰਸਰਟ ਕਰਵਾਉਣ ਜਾ ਰਿਹਾ ਹੈ । ਹੋਰ ਵੇਖੋ: ਸ਼ੈਰੀ ਮਾਨ ਬਹੁਤ ਜਲਦ ਆਪਣੇ ਨਵੇਂ ਗੀਤ ‘ਗੁੰਮਸ਼ੁਦਾ’ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਅੱਜ ਸ਼ਾਮ ਸੱਜੇਗੀ ਸੁਰਾਂ ਦੇ ਨਾਲ ਜਿਸ ‘ਚ ਪੰਜਾਬੀ ਗਾਇਕ ਹਰਵਿੰਦਰ ਹੈਰੀ ਅਤੇ ਕਰਮ ਰਾਜਪੂਤ ਆਪਣੀ  ਸੁਰੀਲੀ ਆਵਾਜ਼ ਦੇ ਨਾਲ ਦੇਣਗੇ ਆਪਣੀ ਪਰਫਾਰਮੈਂਸ ।

ਤੁਸੀਂ ਵੀ ਇਸ ਲਾਈਵ ‘ਪੀਟੀਸੀ ਈ-ਕੰਸਰਟ’  ਦਾ ਅਨੰਦ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ 26 ਜੁਲਾਈ ਯਾਨੀਕਿ ਅੱਜ ਸ਼ਾਮ 7:00 ਵਜੇ ਮਾਣ ਸਕਦੇ ਹੋ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ਵੱਲੋਂ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸਮਾਰੋਹ ਕਰਵਾਇਆ ਗਿਆ ਸੀ । ਜਿਸ ਦੇ ਤਹਿਤ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਵੱਖ-ਵੱਖ ਕੈਟਾਗਿਰੀ ‘ਚ ਸਨਮਾਨਿਤ ਕੀਤਾ ਗਿਆ ਸੀ।

 

Related Post