ਸਿੱਖ ਇਤਿਹਾਸ ਦਾ ਅਮੀਰ ਵਿਰਸਾ ਪੂਰਾ ਯਾਦ ਹੈ ਗੂਗਲ ਬੇਬੇ ਨੂੰ, ਦੇਖੋ ਵੀਡੀਓ

By  Lajwinder kaur June 24th 2019 12:24 PM

ਸਿੱਖ ਇਤਿਹਾਸ ਬਹੁਤ ਵਿਸ਼ਾਲ ਤੇ ਅਮੀਰ ਵਿਰਸਾ ਹੈ ਜਿਸ ਨੂੰ ਯਾਦ ਰੱਖਣਾ ਬਹੁਤ ਮੁਸ਼ਕਿਲ ਹੈ। ਪਰ ਇਸ ਬੇਬੇ ਨੇ ਨਾਮੁਨਕਿਨ ਕੰਮ ਨੂੰ ਮੁਨਕਿਨ ਕਰ ਦਿਖਾਇਆ ਹੈ। ਇਹ ਬੇਬੇ ਨੂੰ ਸਿੱਖ ਇਤਿਹਾਸ ਪੂਰਾ ਯਾਦ ਹੈ। ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ, ਇਨਸਾਨ ਦੀ ਯਾਦ ਸ਼ਕਤੀ ਘੱਟ ਜਾਂਦੀ ਹੈ ਪਰ ਅਸੀਂ ਤੁਹਾਨੂੰ ਅਜਿਹੀ ਗੂਗਲ ਬੇਬੇ ਨਾਲ ਮਿਲਾਉਣ ਜਾ ਰਹੇ ਹਾਂ, ਜੋ ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਜੁੜੇ ਹਰ ਸਵਾਲ ਦਾ ਜਵਾਬ ਗੂਗਲ ਇੰਜਣ ਦੀ ਤਰ੍ਹਾਂ ਫਟਾਫਟ ਦਿੰਦੇ ਨੇ । ਸੋ ਪੀਟੀਸੀ ਨੇ ਬੇਬੇ ਗੂਗਲ ਨਾਲ ਖ਼ਾਸ ਮੁਲਾਕਾਤ ਕੀਤੀ ਜਿਸ ‘ਚ ਉਨ੍ਹਾਂ ਤੋਂ ਕਈ ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ ਪੁੱਛੇ ਗਏ। ਆਉ ਤੁਸੀਂ ਵੀ ਸੁਣੋ ਇਹ ਖ਼ਾਸ ਗੱਲਬਾਤ...।

ਹੋਰ ਵੇਖੋ:‘ਅਰਦਾਸ ਕਰਾਂ’ ਦੀ ਟੀਮ ਨੂੰ ਕਰਨਾ ਪਿਆ ਕਈ ਔਕੜਾਂ ਦਾ ਸਾਹਮਣਾ, ਦੇਖੋ ਬੀਹਾਈਂਡ ਦਾ ਸੀਨ

ਗੂਗਲ ਬੇਬੇ ਦਾ ਅਸਲੀ ਨਾਂਅ ਕੁਲਵੰਤ ਕੌਰ ਹੈ ਜਿਸ ਨੂੰ ਸਿੱਖ ਧਰਮ ਦੇ ਨਾਲ ਹਿੰਦੂ ਤੇ ਮੁਸਲਿਮ ਧਰਮ ਦਾ ਚੰਗਾ ਗਿਆਨ ਹੈ। ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਪੇਪਰ ਦਿੰਦੇ ਰਹਿੰਦੇ ਹਨ।

Related Post