ਪੀਟੀਸੀ ਨੈੱਟਵਰਕ ਨੂੰ ‘Talent Track Award’ ਵੱਲੋਂ ‘Best Digital Content Category’ ‘ਚ ਲੰਗਰ ਸੇਵਾ ਦੇ ਲਈ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

By  Lajwinder kaur August 10th 2021 10:26 AM -- Updated: August 10th 2021 10:31 AM

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਸ ਨੇ ਆਪਣੇ ਵੱਖਰੇ ਉਪਰਾਲੇ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਰੱਖਿਆ ਹੈ ।

inside image of ptc network talent track award

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਬੀਬੀ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਬਜ਼ੁਰਗਾਂ ਦੇ ਪਿਆਰ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਇਹ ਵੀਡੀਓ

ਹੋਰ ਪੜ੍ਹੋ :ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਨਵੀਂ ਮਿਊਜ਼ਿਕ ਐਲਬਮ ‘Limited Edition’ ਦੀ ਇੰਟਰੋ ਹੋਈ ਰਿਲੀਜ਼, ਦੇਖੋ ਵੀਡੀਓ

inside image of ptc network talent tarack awards

ਪੀਟੀਸੀ ਨੈੱਟਵਰਕ ਦੇ ਅਣਥੱਕ ਯਤਨਾਂ ਕਰਕੇ ‘Talent Track Award’ ਵੱਲੋਂ ‘Best Digital Content Category’ ਦੇ ਨਾਲ ਪੀਟੀਸੀ ਨੈੱਟਵਰਕ ਨੂੰ ਸਨਮਾਨਿਤ ਕੀਤਾ ਗਿਆ ਹੈ। ਜੀ ਹਾਂ ਪੀਟੀਸੀ ਨੈਟਵਰਕ  ਨੂੰ ਲੰਗਰ ਸੇਵਾ ਲਈ ਇਹ ਅਵਾਰਡ ਮਿਲਿਆ ਹੈ। ਪੀਟੀਸੀ ਨੈੱਟਵਰਕ ਮਨੁੱਖਤਾ ਤੇ ਹਮੇਸ਼ਾ ਲੋੜਵੰਦਾਂ ਦੀ ਸੇਵਾ ਲਈ ਅੱਗੇ ਰਿਹਾ ਹੈ। ਕੋਰੋਨਾ ਮਾਹਮਾਰੀ ਚ ਵੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹੇ ।

ptc langar sewa in best digital content category

ਇਸ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੀ ਖੂਬ ਸੇਵਾ ਕਰ ਰਹੇ ਨੇ । ਜਿਸ ਦੇ ਚੱਲਦੇ ਕਈ ਪੰਜਾਬੀ ਸ਼ੋਅਜ਼, ਪੰਜਾਬੀ ਗੀਤ, ਸ਼ੌਰਟ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਕੋਰੋਨਾ ਮਾਹਮਾਰੀ ‘ਚ ਵੀ ਉਨ੍ਹਾਂ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕਰਨਾ ਨਹੀਂ ਭੁੱਲਿਆ ਪੀਟੀਸੀ ਨੈੱਟਵਰਕ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਉੱਤੇ ਸਵੇਰੇ-ਸ਼ਾਮ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਲਈ ਲਾਈਵ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ।

Related Post