ਪੀਟੀਸੀ ਨੈੱਟਵਰਕ ਨੇ ਏਸ਼ੀਆ ਵਨ ਅਵਾਰਡਸ ‘ਚ ਜਿੱਤਿਆ ਇੰਡੀਆਸ ਗ੍ਰੇਟੈਸਟ ਬ੍ਰਾਂਡ ਅਵਾਰਡ 2018-19

By  Lajwinder kaur September 17th 2019 11:24 AM -- Updated: September 17th 2019 11:37 AM

ਪੀਟੀਸੀ ਨੈੱਟਵਰਕ ਜੋ ਕਿ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਨਵੇਂ ਤੇ ਵੱਖਰੇ ਉਪਰਾਲੇ ਕਰ ਰਿਹਾ ਹੈ ਤੇ ਕਰਦਾ ਰਹੇਗਾ। ਜਿਸਦੇ ਚੱਲਦੇ ਮੁੰਬਈ ‘ਚ ਹੋਏ ਏਸ਼ੀਆ ਵਨ ਅਵਾਰਡਸ ‘ਚ ਪੀਟੀਸੀ ਨੈੱਟਵਰਕ ਨੂੰ ‘ਦਾ ਗੇਮ ਚੇਂਜਰ ਕੈਟਾਗਰੀ ‘ਚ ਇੰਡੀਆਸ ਗ੍ਰੇਟੈਸਟ ਬ੍ਰਾਂਡ ਅਵਾਰਡ 2018-19 ਜਿੱਤਿਆ ਹੈ। ਪੀਟੀਸੀ ਨੈੱਟਵਰਕ ਦੇ ਐਮ.ਡੀ ਰਾਬਿੰਦਰ ਨਾਰਾਇਣ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ, ਪੀਟੀਸੀ ਚੱਕ ਦੇ, ਪੀਟੀਸੀ ਗੋਲਡ ਵਰਗੇ ਕਈ ਮਨੋਰੰਜਨ ਤੇ ਧਾਰਮਿਕ ਚੈਨਲ ਚਲਾਏ ਜਾ ਰਹੇ ਹਨ। ਇਹ ਸਾਰੇ ਹੀ ਚੈਨਲ ਪੰਜਾਬੀਅਤ ਨਾਲ ਜੋੜਨ ਵਾਲੇ ਨੇ ਤੇ ਪੰਜਾਬੀਅਤ ਨੂੰ ਦੁਨੀਆਂ ਦੇ ਕੋਨ-ਕੋਨੇ ‘ਚ ਵਸਦੇ ਪੰਜਾਬੀਆਂ ਤੱਕ ਪਹੁੰਚਾ ਰਹੇ ਹਨ। ਪੀਟੀਸੀ ਪੰਜਾਬੀ ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਹੈ। ਪੀਟੀਸੀ ਪੰਜਾਬੀ ਨੂੰ ਗਿਆਰਾਂ ਸਾਲਾਂ ਤੋਂ ਵੱਧ ਦਾ ਲੰਮਾ ਅਰਸਾ ਹੋ ਗਿਆ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਦੇ ਹੋਏ।

ਹੋਰ ਵੇਖੋ:ਕੀਨੀਆ ‘ਚ ਰਹਿੰਦੇ ਸਿੱਖਾਂ ਨੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕੀਤਾ ਇਹ ਖ਼ਾਸ ਉਪਰਾਲਾ, ਜ਼ਰੂਰਤਮੰਦਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ ਤੇ ਭੋਜਨ

ਪੀਟੀਸੀ ਪੰਜਾਬੀ ਦੇ ਸਾਰੇ ਹੀ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਸੰਗਤਾਂ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਇਲ ਫੋਨ ‘ਤੇ ਪੀਟੀਸੀ ਪਲੇਅ ਐਪ ਉੱਤੇ ਗੁਰਬਾਣੀ ਨਾਲ ਜੁੜ ਸਕਦੇ ਹਨ।

Related Post