ਵਰਚੁਅਲ ਇਨਵੈਸਟਰ ਪਿਚ ਡੇਅ ਦੇ 11ਵੇਂ ਸੀਜ਼ਨ ’ਚ ਪੀਟੀਸੀ ਨੈੱਟਵਰਕ ਦੀ ਰਹੀ ਵੱਡੀ ਭਾਗੀਦਾਰੀ

By  Rupinder Kaler September 24th 2020 05:59 PM -- Updated: September 24th 2020 06:44 PM

ਬੀਤੇ 19 ਸਤੰਬਰ 2020 ਨੂੰ ਵਰਚੁਅਲ ਇਨਵੈਸਟਰ ਪਿਚ ਡੇਅ ਦੇ 11ਵੇਂ ਸੀਜ਼ਨ ਨੂੰ ਲੈ ਕੇ ਚੈਂਬਰ ਆਫ਼ ਕਮਰਸ ਤੇ ਇੰਡਸਟਰੀ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਤੇਜ਼ੀ ਨਾਲ ਉੱਭਰ ਰਹੇ ਕਾਰੋਬਾਰੀਆਂ ਤੇ ਉਦਯੋਗਪਤੀਆਂ ਨੇ ਹਿੱਸਾ ਲਿਆ । ਇਸ ਪ੍ਰੋਗਰਾਮ ਰਾਹੀਂ ਇਹਨਾਂ ਕਾਰੋਬਾਰੀਆਂ ਨੂੰ ਆਪਣੀ ਪਛਾਣ ਦੱਸਣ ਤੇ ਪਛਾਣ ਬਨਾਉਣ ਲਈ ਇੱਕ ਪਲੇਟਫਾਰਮ ਉਪਲਬਧ ਕਰਵਾਇਆ ਗਿਆ ਸੀ ।

ਇਸ ਪ੍ਰੋਗਰਾਮ ਵਿੱਚ ਪੀਟੀਸੀ ਨੈੱਟਵਰਕ ਨੇ ਵੀ ਸ਼ਮੂਲੀਅਤ ਕੀਤੀ, ਜਿਹੜੀ ਕਿ ਪੀਟੀਸੀ ਨੈੱਟਵਰਕ ਲਈ ਮਾਣ ਦੀ ਗੱਲ ਹੈ । ਇਸ ਵੱਡੇ ਪ੍ਰੋਗਰਾਮ ਵਿੱਚ ਪੀਟੀਸੀ ਨੈੱਟਵਰਕ ਡਿਜੀਟਲ ਪਾਰਟਨਰ ਰਿਹਾ, ਤੇ ਪੀਟੀਸੀ ਨਿਊਜ਼ ਨੇ ਡਿਜੀਟਲ ਅਵੇਅਰਨੈੱਸ ਵਿੱਚ ਅਹਿਮ ਭੂਮਿਕਾ ਨਿਭਾਈ ।

ਹੋਰ ਪੜ੍ਹੋ : 

ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਇਹ ਹਨ ਸਹੀ ਤਰੀਕੇ

ਤੁਹਾਡੀ ਵੀ ਆਵਾਜ਼ ‘ਚ ਹੈ ਦਮ ਤਾਂ ਦਿਖਾਓ ਆਪਣਾ ਹੁਨਰ, ਵਾਇਸ ਆਫ਼ ਪੰਜਾਬ ਦੇ ਸੀਜ਼ਨ-11 ਲਈ ਭੇਜੋ ਆਨਲਾਈਨ ਐਂਟਰੀ

ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਪ੍ਰੋਗਰਾਮ ਦੇ ਜਿਊਰੀ ਪੈਨਲ ਦਾ ਹਿੱਸਾ ਸਨ ।

PTC Network Celebrates The Success Of Virtual Investor Pitch Day 2020 PTC Network Celebrates The Success Of Virtual Investor Pitch Day 2020

ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਕਾਰੋਬਾਰੀਆਂ ਨੇ ਹਿੱਸਾ ਲਿਆ ਉਹ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਨ । ਜਿਵੇਂ  Edtech, Fintech, Healthtech, Ecommerce, Food, Artificial Intelligence, E-commerce, Agriculture, Automobile ਤੇ ਹੋਰ ਕਈ ਖੇਤਰਾਂ ਨਾਲ ਸਬੰਧਿਤ ਸਨ । ਇਸ ਪ੍ਰੋਗਰਾਮ ਵਿੱਚ ਸਵਾਲ-ਜਵਾਬ ਦਾ ਦੌਰ ਵੀ ਚੱਲਿਆ ਜਿਸ ਵਿੱਚ ਕਾਰੋਬਾਰੀਆਂ ਨੇ ਜਿਊਰੀ ਪੈਨਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ।

Related Post