ਪੀਟੀਸੀ ਪੰਜਾਬੀ ਵੱਲੋਂ ਗੁਰਬਾਣੀ ਨੂੰ ਸੰਗਤਾਂ ਤੱਕ ਪਹੁੰਚਾਉਂਦਿਆਂ ਹੋਏ ਗਿਆਰਾਂ ਸਾਲ

By  Lajwinder kaur August 11th 2019 03:57 PM

ਦੁਨੀਆ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ, ਜਿਸ ਨੇ ਆਪਣੇ ਵੱਖਰੇ ਉਪਰਾਲੇ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਬਾਣੀ ਨਾਲ ਜੋੜਣ ਦਾ ਬੀੜਾ ਚੁੱਕਿਆ ਹੈ। ਸਾਲ 2008 ‘ਚ 8 ਅਗਸਤ ਨੂੰ ਪੀਟੀਸੀ ਪੰਜਾਬੀ ਵੱਲੋਂ ਇਹ ਵੱਖਰਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਗਿਆਰਾਂ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਧਾ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।

ਪੀਟੀਸੀ ਨੈੱਟਵਰਕ ਦੇ ਐਮ.ਡੀ ਰਾਬਿੰਦਰ ਨਾਰਾਇਣ ਨੇ ਪੋਸਟ ਪਾ ਕੇ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ, ‘8.8.2008 – ਗਿਆਰਾਂ ਸਾਲ ਪਹਿਲਾਂ ਇਹ ਲੋਗੋ ਆਨ ਏਅਰ ਹੋਇਆ ਸੀ। ਪੀਟੀਸੀ ਪੰਜਾਬੀ ਨੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਸੀ। ਇਹ ਗਿਆਰਾਂ ਸਾਲਾਂ ਦਾ ਸਫ਼ਰ ਬਹੁਤ ਹੀ ਉਤਰਾਅ- ਚੜ੍ਹਾਅ ਵਾਲਾ ਰਿਹਾ..ਬਹੁਤ ਧੰਨਵਾਦ ਦਰਸ਼ਕਾਂ ਦਾ ਜਿਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਬਣਾਇਆ ਤੇ ਅੱਜ ਵੀ ਇੰਨਾ ਪਿਆਰ ਦੇਣ ਲਈ...’ 

ਇਸ ਤੋਂ ਇਲਾਵਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁਣ ਸੰਗਤਾਂ ਆਪਣੇ ਮੋਬਾਇਲ ਉੱਤੇ ਦੇਖ ਸਕਦੀਆਂ ਹਨ। ਜੀ ਪੀਟੀਸੀ ਨੈੱਟਵਰਕ ਦੀ ਮੋਬਾਇਲ ਫੋਨ ‘ਪੀਟੀਸੀ ਪਲੇਅ’ ਐਪ ਦੇ ਜ਼ਰੀਏ ਗੁਰੂ ਦੀ ਬਾਣੀ ਦਾ ਅਨੰਦ ਲਿਆ ਜਾ ਸਕਦਾ ਹੈ।

ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ ਜਿਸ ਨੇ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਦੇ ਹੋਏ ਬਹੁਤ ਸਾਰੇ ਉਪਰਾਲੇ ਸ਼ੁਰੂ ਕੀਤੀ ਹੋਏ ਹਨ। ਜਿਸਦੇ ਚੱਲਦੇ ਪੰਜਾਬੀ ਨੌਜਵਾਨ ਪੀੜੀ ਨੂੰ ਆਪਣੀ ਪ੍ਰਤੀਭਾ ਦੁਨੀਆ ਅੱਗੇ ਲਿਆਉਣ ਲਈ ਵਾਇਸ ਆਫ ਪੰਜਾਬ, ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ਵਰਗੇ ਕਈ ਰਿਆਲਟੀ ਸ਼ੋਅ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਸ਼ੋਅ ਵੀ ਚਲਾਏ ਜਾਂਦੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ।

 

Related Post