ਜ਼ਿੰਦਗੀ ਦੇ ਬਦਲਦੇ ਰੰਗਾਂ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਪਲ'

By  Shaminder November 23rd 2019 05:51 PM

ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ 'ਤੇ ਨਵੀਂ ਫ਼ਿਲਮ 'ਪਲ' ਵਿਖਾਈ ਜਾਵੇਗੀ । ਪਰਮਿੰਦਰਜੀਤ ਸਿੰਘ ਵੱਲੋਂ ਬਣਾਈ ਗਈ ਇਸ ਫ਼ਿਲਮ 'ਚ ਜ਼ਿੰਦਗੀ ਦੇ ਬਦਲਦੇ ਰੰਗਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਵੇਂ ਜਦੋਂ ਹੱਸਦੇ ਖੇਡਦੇ ਕਿਸੇ ਨੌਜਵਾਨ ਦੀ ਜ਼ਿੰਦਗੀ 'ਚ ਤਣਾਅ ਭਰ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕੈਂਸਰ ਹੈ ।

ਹੋਰ ਵੇਖੋ:ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਿਹਾਅ’ ਪੇਸ਼ ਕਰੇਗੀ ਜ਼ਿੰਦਗੀ ਦੇ ਬਦਲਦੇ ਹਲਾਤਾਂ ਦੇ ਰੰਗ

https://www.facebook.com/ptcpunjabi/videos/2511009765849974/

ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 29 ਨਵੰਬਰ ਸ਼ਾਮ ਨੂੰ 6:45 ਮਿੰਟ 'ਤੇ ਕੀਤਾ ਜਾਵੇਗਾ ।ਦੱਸ ਦਈਏ ਕਿ ਪੀਟੀਸੀ ਪੰਜਾਬੀ 'ਤੇ ਹਰ ਹਫ਼ਤੇ ਇੱਕ ਨਵੀਂ ਕਹਾਣੀ ਨਾਲ ਰੁਬਰੂ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ ਬੇਹੱਦ ਰੋਚਕ ਹੋਣ ਵਾਲੀ ਹੈ ।

Related Post