ਤਸਵੀਰ ‘ਚ ਨਜ਼ਰ ਆ ਰਹੇ ਇਹ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !

ਪੰਜਾਬੀ ਇੰਡਸਟਰੀ (Punjabi Industry) ਦਿਨੋਂ ਦਿਨ ਵਧ ਫੁਲ ਰਹੀ ਹੈ । ਆਏ ਦਿਨ ਪੰਜਾਬੀ ਇੰਡਸਟਰੀ ‘ਚ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਅਜਿਹੇ ਵੀ ਕੁਝ ਕਲਾਕਾਰ ਸਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ ।

By  Shaminder February 27th 2023 10:39 AM

ਪੰਜਾਬੀ ਇੰਡਸਟਰੀ (Punjabi Industry) ਦਿਨੋਂ ਦਿਨ ਵਧ ਫੁਲ ਰਹੀ ਹੈ । ਆਏ ਦਿਨ ਪੰਜਾਬੀ ਇੰਡਸਟਰੀ ‘ਚ ਨਵੇਂ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਅਜਿਹੇ ਵੀ ਕੁਝ ਕਲਾਕਾਰ ਸਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਉਨ੍ਹਾਂ ਵਿੱਚੋਂ ਹੀ ਇੱਕ ਗਾਇਕ ਅਜਿਹੇ ਵੀ ਸਨ। ਜਿਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ, ਜਿੰਨਾ ਕਿ ਕਈ ਦਹਾਕੇ ਪਹਿਲਾਂ ਪਸੰਦ ਕੀਤਾ ਜਾਂਦਾ ਸੀ ।


ਹੋਰ ਪੜ੍ਹੋ :  ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ

ਤਸਵੀਰ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ 

ਇਨ੍ਹਾਂ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ । ਅੱਜ ਇੱਕ ਅਜਿਹੇ ਹੀ ਕਲਾਕਾਰ ਦੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਅਮਿੱਟ ਛਾਪ ਛੱਡੀ ਹੈ । 


ਤਸਵੀਰ ‘ਚ ਆ ਰਹੇ ਇਹ ਦੋ ਕਲਾਕਾਰ ਪੰਜਾਬੀ ਇੰਡਸਟਰੀ ਦੇ ਪ੍ਰਮੁੱਖ ਸਿਤਾਰਿਆਂ ਚੋਂ ਇੱਕ ਹਨ । ਇੱਕ ਹਨ ਪ੍ਰਸਿੱਧ ਗਾਇਕ ਅਤੇ ਦੂਜਾ ਹੈ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ । ਜੀ ਹਾਂ ਜਿਸ ਨੇ ਆਪਣੇ ਕਾਮੇਡੀ ਦੇ ਨਾਲ ਹਰ ਕਿਸੇ ਦੇ ਢਿੱਢੀਂ ਪੀੜਾਂ ਪਾਈਆਂ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ਵੀ ਲਿਖ ਚੁੱਕਿਆ ਹੈ ।

View this post on Instagram

A post shared by Gurchet Chitarkar (@gurchetchitarkar)


ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ । ਨਹੀਂ ਸਮਝੇ ਤਾਂ ਚੱਲੋ ਇੱਕ ਹਿੰਟ ਹੋਰ ਤੁਹਾਨੂੰ ਦੇ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਉਸ ਅਦਾਕਾਰ ਦੀ ਜਿਸ ਨੇ ਛੋਟੇ ਪੱਧਰ ‘ਤੇ ਆਪਣੀਆਂ ਫ਼ਿਲਮਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੂੰ ਅਦਾਕਾਰੀ ਦੇ ਨਾਲ-ਨਾਲ ਚਿੱਤਰਕਾਰੀ ਦਾ ਵੀ ਸ਼ੌਂਕ ਹੈ । ਅਸੀਂ ਗੱਲ ਕਰ ਰਹੇ ਹਾਂ ਗੁਰਚੇਤ ਚਿੱਤਰਕਾਰ ਦੀ । ਜਿਸ ਦੇ ਨਾਲ ਅਮਰ ਸਿੰਘ ਚਮਕੀਲਾ ਨਜ਼ਰ ਆ ਰਹੇ ਹਨ ।




Related Post