ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ
ਕਪਿਲ ਸ਼ਰਮਾ ਦੀ ਮਾਤਾ ਜੀ ਤੋਂ ਅਕਸ਼ੇ ਕੁਮਾਰ ਪੁੱਛਦੇ ਹਨ ਕਿ ਕਪਿਲ ਸ਼ਰਮਾ ਆਪਣੇ ਗੁਆਂਢੀਆਂ ਨੂੰ ਹਸਾਉਂਦੇ ਸਨ ਤਾਂ ਉਨ੍ਹਾਂ ਦੇ ਮਾਤਾ ਜੀ ਕਹਿੰਦੇ ਹਨ ਕਿ ਇਹ ਬਚਪਨ ‘ਚ ਬਿਲਕੁਲ ਵੀ ਸ਼ਰਾਰਤਾਂ ਨਹੀਂ ਸੀ ਕਰਦਾ । ਜਿਸ ਤੋਂ ਬਾਅਦ ਅਕਸ਼ੇ ਕਹਿੰਦੇ ਹਨ ਕਿ ਜੇ ਇਹ ਸ਼ਰਾਰਤੀ ਨਹੀਂ ਸੀ ਤਾਂ ਫਿਰ ਦੁਨੀਆਂ ‘ਚ ਕੋਈ ਸ਼ੈਤਾਨ ਨਹੀਂ ਹੋ ਸਕਦਾ ।
ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ
ਕਪਿਲ ਸ਼ਰਮਾ (Kapil Sharma) ਦੇ ਸ਼ੋਅ ‘ਚ ਇਸ ਵਾਰ ਕਈ ਸਿਤਾਰੇ ਰੌਣਕਾਂ ਲਗਾਉਣ ਆ ਰਹੇ ਹਨ । ਇਸ ਵਾਰ ਦੇ ਸ਼ੋਅ ‘ਚ ਸੋਨਮ ਬਾਜਵਾ, ਅਕਸ਼ੇ ਕੁਮਾਰ ਸਣੇ ਕਈ ਸਟਾਰ ਨਜ਼ਰ ਆਉਣਗੇ । ਇਸ ਸ਼ੋਅ ਦਾ ਇੱਕ ਪ੍ਰੋਮੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਦੇ ਮਾਤਾ ਜੀ ਤੋਂ ਅਕਸ਼ੇ ਕੁਮਾਰ ਕਈ ਸਵਾਲ ਪੁੱਛ ਰਹੇ ਹਨ ਅਤੇ ਕਪਿਲ ਦੀ ਮਾਤਾ ਜੀ ਨੇ ਆਪਣੇ ਪੁੱਤਰ ਦੇ ਬਾਰੇ ਕਈ ਰਾਜ਼ ਖੋਲ੍ਹੇ ਹਨ ।

ਹੋਰ ਪੜ੍ਹੋ : ਪੋਤੇ ਦੇ ਜਨਮ ਮਗਰੋਂ ‘ਬਾਬਾ ਮੁਰਾਦ ਸ਼ਾਹ’ ਦੇ ਦਰਬਾਰ ‘ਚ ਹਾਜ਼ਰੀ ਲਵਾਉਣ ਪਹੁੰਚੇ ਗੁਰਦਾਸ ਮਾਨ ਵੇਖੋ ਤਸਵੀਰਾਂ
ਕਪਿਲ ਬਚਪਨ ‘ਚ ਨਹੀਂ ਸਨ ਸ਼ਰਾਰਤੀ
ਕਪਿਲ ਸ਼ਰਮਾ ਦੀ ਮਾਤਾ ਜੀ ਤੋਂ ਅਕਸ਼ੇ ਕੁਮਾਰ ਪੁੱਛਦੇ ਹਨ ਕਿ ਕਪਿਲ ਸ਼ਰਮਾ ਆਪਣੇ ਗੁਆਂਢੀਆਂ ਨੂੰ ਹਸਾਉਂਦੇ ਸਨ ਤਾਂ ਉਨ੍ਹਾਂ ਦੇ ਮਾਤਾ ਜੀ ਕਹਿੰਦੇ ਹਨ ਕਿ ਇਹ ਬਚਪਨ ‘ਚ ਬਿਲਕੁਲ ਵੀ ਸ਼ਰਾਰਤਾਂ ਨਹੀਂ ਸੀ ਕਰਦਾ । ਜਿਸ ਤੋਂ ਬਾਅਦ ਅਕਸ਼ੇ ਕਹਿੰਦੇ ਹਨ ਕਿ ਜੇ ਇਹ ਸ਼ਰਾਰਤੀ ਨਹੀਂ ਸੀ ਤਾਂ ਫਿਰ ਦੁਨੀਆਂ ‘ਚ ਕੋਈ ਸ਼ੈਤਾਨ ਨਹੀਂ ਹੋ ਸਕਦਾ ।

ਹੋਰ ਪੜ੍ਹੋ : ਗੁਰਜੀਤ ਸਿੰਘ ਨੇ ਆਪਣੇ ਖੇਤਾਂ ਤੋਂ ਸਾਂਝਾ ਕੀਤਾ ਵੀਡੀਓ, ਚਾਹ ਦਾ ਲੁਤਫ ਉਠਾਉਂਦੇ ਆਏ ਨਜ਼ਰ, ਵੇਖੋ ਵੀਡੀਓ
ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ‘ਕਪਿਲ ਆਪਣੇ ਗੁਆਂਢੀਆਂ ਦੇ ਘਰਾਂ ਦੇ ਬਾਹਰ ਪੁੜੀਆਂ ਰੱਖ ਆਉਂਦਾ ਹੁੰਦਾ ਸੀ ਅਤੇ ਜਨਾਨੀਆਂ ਸਵੇਰੇ ਉੱਠ ਕੇ ਗਾਲਾਂ ਕੱਢਦੀਆਂ ਸਨ ਕਿ ਕਿਹੜਾ ਮਰ ਗਿਆ ਟੂਣਾ ਕਰ ਗਿਆ। ਜਿਸ ‘ਤੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਮੈਨੂੰ ਪਤਾ ਸੀ ਕਿ ਇਹੀ ਸਭ ਕੁਝ ਕਰਦਾ ਹੈ’ ।

ਕਪਿਲ ਦੀ ਮਾਂ ਨੇ ਨਿੱਜੀ ਜ਼ਿੰਦਗੀ ਨਾਲ ਜੁੜਿਆ ਕਿੱਸਾ ਵੀ ਕੀਤਾ ਸਾਂਝਾ
ਇਸ ਦੌਰਾਨ ਕਪਿਲ ਸ਼ਰਮਾ ਦੀ ਮਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ । ਇਸ ਦੌਰਾਨ ਕਪਿਲ ਨੇ ਆਪਣੀ ਮਾਂ ਤੋਂ ਜਦੋਂ ਪੁੱਛਿਆ ਕਿ ਉਹ ਪਹਿਲੀ ਵਾਰ ਫ਼ਿਲਮ ਦੇਖਣ ਗਏ ਸੀ ਤਾਂ ਕਿਵੇਂ ਦਾ ਮਹਿਸੂਸ ਹੋਇਆ ਸੀ । ਜਿਸ ਤੋਂ ਬਾਅਦ ਕਪਿਲ ਦੀ ਮਾਂ ਨੇ ਕਿਹਾ ਕਿ ਕਪਿਲ ਦੇ ਪਿਤਾ ਬਹੁਤ ਸੋਹਣੇ ਸਨ। ਮੈਨੂੰ ਇਉਂ ਲੱਗਿਆ ਕਿ ਮੈਨੂੰ ਹਨੇਰੇ ‘ਚ ਲਈ ਜਾ ਰਹੇ ਹਨ ਅਤੇ ਕਿਤੇ ਮੈਨੂੰ ਧੱਕਾ ਹੀ ਨਾ ਦੇਣ । ਇਹ ਸੁਣ ਕੇ ਸ਼ੋਅ ‘ਚ ਮੌਜੂਦ ਸਾਰੇ ਸੈਲੀਬ੍ਰੇਟੀਜ਼ ਹੱਸ ਹੱਸ ਦੂਹਰੇ ਹੋ ਗਏ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
