ਪੋਤੇ ਦੇ ਜਨਮ ਮਗਰੋਂ ‘ਬਾਬਾ ਮੁਰਾਦ ਸ਼ਾਹ’ ਦੇ ਦਰਬਾਰ ‘ਚ ਹਾਜ਼ਰੀ ਲਵਾਉਣ ਪਹੁੰਚੇ ਗੁਰਦਾਸ ਮਾਨ, ਵੇਖੋ ਤਸਵੀਰਾਂ

ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ ਦੇ ਘਰ ਪੋਤੇ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਗੁਰਦਾਸ ਮਾਨ ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Written by  Shaminder   |  February 24th 2023 05:38 PM  |  Updated: February 24th 2023 07:00 PM

ਪੋਤੇ ਦੇ ਜਨਮ ਮਗਰੋਂ ‘ਬਾਬਾ ਮੁਰਾਦ ਸ਼ਾਹ’ ਦੇ ਦਰਬਾਰ ‘ਚ ਹਾਜ਼ਰੀ ਲਵਾਉਣ ਪਹੁੰਚੇ ਗੁਰਦਾਸ ਮਾਨ, ਵੇਖੋ ਤਸਵੀਰਾਂ

ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ (Gurdas Maan) ਦੇ ਘਰ ਪੋਤੇ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਗੁਰਦਾਸ ਮਾਨ ਡੇਰਾ ਬਾਬਾ ਮੁਰਾਦ ਸ਼ਾਹ ਜੀ (Dera Baba Murad Shah Ji) ਦੇ ਦਰਬਾਰ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਵਾਇਰਲ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਗੁਰਦਾਸ ਮਾਨ ਦੇ ਆਉਣ ਦੀ ਖ਼ਬਰ ਪ੍ਰਸ਼ੰਸਕਾਂ ਨੂੰ ਮਿਲੀ ਤਾਂ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਵੇਖਣ ਦੇ ਲਈ ਇੱਕਠਾ ਹੋ ਗਈ । 


ਹੋਰ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ‘ਤੇ ਪਤੀ ਹਰਦੀਪ ਗਿੱਲ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੇਖੋ ਵੀਡੀਓ

ਗੁਰਦਾਸ ਮਾਨ ਵੀ ਲੋਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ 

ਗੁਰਦਾਸ ਮਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ । ਉਹ ਆਪਣੇ ਪ੍ਰਸ਼ੰਸਕਾਂ ‘ਚ ਵਿਚਰਦੇ ਹੋਏ ਨਜ਼ਰ ਆਏ ਅਤੇ ਹੱਥ ਜੋੜ ਕੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ।


ਹੋਰ ਪੜ੍ਹੋ :  ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ

ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਮਾਨ ਇੱਕ ਬਜ਼ੁਰਗ ਬੀਬੀ ਦਾ ਹੱਥ ਫੜੇ ਹੋਏ ਦਿਖਾਈ ਦੇ ਰਹੇ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਪ੍ਰਸ਼ੰਸਕਾਂ ਦੇ ਨਾਲ ਕੋਈ ਗੱਲ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਹਨ । 


ਗੁਰਿਕ ਮਾਨ ਤੇ ਸਿਮਰਨ ਮੁੰਡੇ ਬਣੇ ਪਹਿਲੇ ਬੱਚੇ ਦੇ ਪਿਤਾ 

ਗੁਰਿਕ ਮਾਨ ਅਤੇ ਸਿਮਰਨ ਕੌਰ ਮੁੰਡੀ ਦੇ ਘਰ ਪਹਿਲੀ ਔਲਾਦ ਹੋਈ ਹੈ । ਦੋਵਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਸਿਮਰਨ ਕੌਰ ਮੁੰਡੀ ਇੱਕ ਮਾਡਲ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਅਦਾਕਾਰਾ ਵੀ ਹੈ । ਉੁਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । 

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network