ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ
ਗੁਰਦਾਸ ਮਾਨ (Gurdas Maan)ਦਾਦਾ ਬਣ ਗਏ ਹਨ । ਉਨ੍ਹਾਂ ਦੇ ਬੇਟੇ ਗੁਰਿਕ ਮਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੇ ਬਾਰੇ ਖਬਰਾਂ ਵਾਇਰਲ ਹੋ ਰਹੀਆਂ ਹਨ ।
ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ
ਗੁਰਦਾਸ ਮਾਨ (Gurdas Maan)ਦਾਦਾ ਬਣ ਗਏ ਹਨ । ਉਨ੍ਹਾਂ ਦੇ ਬੇਟੇ ਗੁਰਿਕ ਮਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੇ ਬਾਰੇ ਖਬਰਾਂ ਵਾਇਰਲ ਹੋ ਰਹੀਆਂ ਹਨ । ਪ੍ਰੋ ਪੰਜਾਬ ਟੀਵੀ ਨੇ ਇਸ ਖਬਰ ਨੂੰ ਸਾਂਝਾ ਕੀਤਾ ਹੈ । ਜਿਉਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਹਾਲਾਂਕਿ ਅਧਿਕਾਰਤ ਤੌਰ ‘ਤੇ ਗੁਰਿਕ ਮਾਨ ਜਾਂ ਸਿਮਰਨ ਕੌਰ ਮੁੰਡੀ ਵੱਲੋਂ ਇਸ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ।

ਹੋਰ ਪੜ੍ਹੋ : ਅਦਾਕਾਰ ਰਣਬੀਰ ਕਪੂਰ ਨੇ ਬਜ਼ੁਰਗ ਸਰਦਾਰ ਜੀ ਦੇ ਨਾਲ ਲਗਾਏ ਠੁਮਕੇ, ਵੀਡੀਓ ਹੋ ਰਿਹਾ ਵਾਇਰਲ
ਕੁਝ ਸਮਾਂ ਪਹਿਲਾਂ ਹੀ ਗੁਰਿਕ ਮਾਨ ‘ਤੇ ਸਿਮਰਨ ਨੇ ਕਰਵਾਇਆ ਸੀ ਵਿਆਹ
ਕੁਝ ਸਮਾਂ ਪਹਿਲਾਂ ਹੀ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਨੇ ਅਦਾਕਾਰਾ ਅਤੇ ਮਾਡਲ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਵੀ ਮਨਾਈ ਸੀ । ਗੁਰਿਕ ਮਾਨ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਜੋੜੀ ਨੇ ਮਾਪੇ ਬਣਨ ਦੀ ਕੋਈ ਖ਼ਬਰ ਨਹੀਂ ਕੀਤੀ ਸਾਂਝੀ
ਸੋਸ਼ਲ ਮੀਡੀਆ ‘ਤੇ ਜਿਉਂ ਹੀ ਗੁਰਦਾਸ ਮਾਨ ਦੇ ਦਾਦਾ ਬਣਨ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਹਾਲਾਂਕਿ ਨਾਂ ਤਾਂ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾਂ ਹੀ ਇਸ ਜੋੜੀ ਨੇ ਇਸ ਬਾਰੇ ਕੋਈ ਵੀ ਤਸਵੀਰ ਹਾਲੇ ਸਾਂਝੀ ਕੀਤੀ ਹੈ ।
_4fe62f502417f09a7e5cafce65dfe020_1280X720.webp)
ਪਰ ਸਿਮਰਨ ਕੌਰ ਮੁੰਡੀ ਨੇ ਜੋ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ‘ਚ ਲੋਕ ਸਿਮਰਨ ਨੂੰ ਪਿਆਰ ਭੇਜ ਰਹੇ ਹਨ ਅਤੇ ਬੱਚੇ ਵਾਲੇ ਇਮੋਜੀ ਪੋਸਟ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
