Harnaaz Sandhu: ਹਰਨਾਜ਼ ਸੰਧੂ ਨੇ ਅਦਾਲਤ 'ਚ ਸੁਣਵਾਈ ਦੌਰਾਨ ਉਪਾਸਨਾ ਸਿੰਘ 'ਤੇ ਲਾਏ ਅਕਸ ਖ਼ਰਾਬ ਕਰਨ ਦੇ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਵਲੋਂ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ 'ਤੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਬੀਤੇ ਦਿਨੀਂ ਇੱਕ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਈ ਹੈ। ਇਸ ਦੌਰਾਨ ਹਰਨਾਜ਼ ਸੰਧੂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਅਦਾਕਾਰਾ ਨੇ ਉਪਾਸਨਾ ਸਿੰਘ ਉੱਤੇ ਉਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ।

By  Pushp Raj March 6th 2023 01:24 PM

Harnaaz Sandhu accuses Upasana Singh: ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਵਲੋਂ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ 'ਤੇ ਲਗਾਏ ਗਏ ਇਲਜ਼ਾਮਾਂ  ਨੂੰ ਲੈ ਕੇ ਬੀਤੇ ਦਿਨੀਂ ਇੱਕ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਈ ਹੈ। ਇਸ ਦੌਰਾਨ ਹਰਨਾਜ਼ ਸੰਧੂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਅਦਾਕਾਰਾ ਨੇ ਉਪਾਸਨਾ ਸਿੰਘ ਉੱਤੇ ਉਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ। 


ਦੱਸ ਦਈਏ ਕਿ ਦੋਹਾਂ ਅਭਿਨੇਤਰਿਆਂ ਵਿਚਾਲੇ ਇੱਕ ਫ਼ਿਲਮ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਸੀ। ਹਾਲ ਹੀ ਵਿੱਚ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਈ ਸੀ। ਇੱਥੇ ਉਨ੍ਹਾਂ ਨੇ  ਅਦਾਲਤ 'ਚ ਆਪਣਾ ਜਵਾਬ ਪੇਸ਼ ਕੀਤਾ। 

ਇਸ ਹਰਨਾਜ਼ ਸੰਧੂ ਨੇ ਖ਼ੁਦ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਪਾਸਨਾ ਸਿੰਘ ਨੇ ਕਈ ਤੱਥ ਛੁਪਾਏ ਹਨ। ‘ਬਾਈ ਜੀ ਕੁਟਣਗੇ’ ਫ਼ਿਲਮ ਦੇ ਪ੍ਰਚਾਰ ਲਈ ਕੋਈ ਤੈਅ ਸਮਾਂ ਮਿਆਦ ਨਹੀਂ ਰੱਖੀ ਗਈ। ਉਸ ਨੇ ਸਮਝੌਤੇ ਦੀ ਕਿਸੇ ਸ਼ਰਤ ਦੀ ਉਲੰਘਣਾ ਨਹੀਂ ਕੀਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ।

ਹਰਨਾਜ਼ ਕੌਰ ਸੰਧੂ ਨੇ ਅਦਾਲਤ ਵਿੱਚ ਕਿਹਾ ਕਿ ਉਹ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਇਸ ਸਬੰਧੀ ਉਹ ਫ਼ਿਲਮ ਦੇ ਮੁੱਖ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਸੰਧੂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਉਨ੍ਹਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਹਰਨਾਜ਼ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਐਗਰੀਮੈਂਟ ਚੰਡੀਗੜ੍ਹ 'ਚ ਹੋਇਆ ਸੀ ਜਦੋਂ ਕਿ ਕੋਰਟ ਵਿੱਚ ਇਸ ਐਗਰੀਮੈਂਟ ਨੂੰ ਦਿੱਲੀ ਵਿੱਚ ਹੋਣ ਬਾਰੇ ਦੱਸਿਆ ਗਿਆ ਹੈ।  ਅਜਿਹੇ 'ਚ ਤੱਥਾਂ ਨੂੰ ਛੁਪਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਟੀਸ਼ਨਕਰਤਾ ਵੱਲੋਂ 1 ਕਰੋੜ ਰੁਪਏ ਦੇ ਕਲੇਮ ਕੇਸ ਨਾਲ ਸਬੰਧਤ ਫੀਸ ਵੀ ਅਦਾਲਤ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਹੈ।


ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਫ਼ਿਲਮ 'ਚਮਕੀਲਾ' 'ਚ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਣ ਲਈ ਪਰੀਣੀਤੀ ਚੋਪੜਾ ਦੀ ਕੀਤੀ ਤਾਰੀਫ, ਕਿਹਾ ਕਮਾਲ ਕੰਮ ਕੀਤਾ 

'ਬਾਈ ਜੀ ਕੁਟਣਗੇ' 'ਚ  ਮੁੱਖ ਭੂਮਿਕਾ 'ਚ ਸੀ ਹਰਨਾਜ਼

ਸਾਲ 2020 ਵਿੱਚ ਹਰਨਾਜ਼ ਕੌਰ ਸੰਧੂ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਜਿਸ ਤੋਂ ਬਾਅਦ ਉਸ ਨੇ ਉਪਾਸਨਾ ਸਿੰਘ ਦੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਨਾਲ ਫ਼ਿਲਮ ਲਈ ਇੱਕ ਐਗਰੀਮੈਂਟ ਸਾਇਨ ਕੀਤਾ ਸੀ। 'ਬਾਈ ਜੀ ਕੁਟਣਗੇ' ਨਾਂਅ ਦੀ ਪੰਜਾਬੀ ਫ਼ਿਲਮ ਬਨਣੀ ਸੀ ਜਿਸ 'ਚ ਹਰਨਾਜ਼ ਨੂੰ ਮੁੱਖ ਭੂਮਿਕਾ ਦਿੱਤੀ ਗਈ ਸੀ। ਉਪਾਸਨਾ ਦੇ ਮੁਤਾਬਕ ਸਮਝੌਤੇ ਦੇ ਤਹਿਤ ਕਲਾਕਾਰ ਨੂੰ ਫ਼ਿਲਮ ਦੀ ਪ੍ਰਮੋਸ਼ਨਲ ਲਈ ਹਾਜ਼ਿਰ ਹੋਣਾ ਚਾਹੀਦਾ ਸੀ। ਜਿਸ ਬਾਰੇ ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਫ਼ਿਲਮ ਬਨਣ ਤੋਂ ਬਾਅਦ  ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।


Related Post