ਰਵੀ ਦੁਬੇ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਤਸਵੀਰ ਕੀਤੀ ਸਾਂਝੀ, ਮੰਮੀ ਪਾਪਾ ਨੂੰ ਦਿੱਤੀ ਵਧਾਈ

ਸਰਗੁਨ ਮਹਿਤਾ (Sargun Mehta) ਦੇ ਪਤੀ ਰਵੀ ਦੁਬੇ (Ravi Dubey) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ (Parnets) ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰੇਗੰਢ (Wedding Anniversary) ਦੀ ਵਧਾਈ ਦਿੱਤੀ ਹੈ ।

By  Shaminder February 24th 2023 12:58 PM

ਸਰਗੁਨ ਮਹਿਤਾ (Sargun Mehta) ਦੇ ਪਤੀ ਰਵੀ ਦੁਬੇ (Ravi Dubey) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ (Parnets) ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ  ਨੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰੇਗੰਢ (Wedding Anniversary) ਦੀ ਵਧਾਈ ਦਿੱਤੀ ਹੈ । ਇਸ ਤਸਵੀਰ ‘ਚ ਰਵੀ ਦੁਬੇ ਵੀ ਮਾਪਿਆਂ ਦੇ ਨਾਲ ਦਿਖਾਈ ਦੇ ਰਹੇ ਹਨ । ਰਵੀ ਦੁਬੇ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । 


ਹੋਰ ਪੜ੍ਹੋ : ਗੁਰਦਾਸ ਮਾਨ ਬਣੇ ਦਾਦਾ, ਪੁੱਤਰ ਗੁਰਿਕ ਮਾਨ ਅਤੇ ਸਿਮਰਨ ਦੇ ਘਰ ਪੁੱਤਰ ਨੇ ਲਿਆ ਜਨਮ

ਸਰਗੁਨ ਮਹਿਤਾ ਅਤੇ ਰਵੀ ਰੁਬੇ ਵਧੀਆ ਅਦਾਕਾਰ 

ਰਵੀ ਦੁਬੇ ਦੀ ਪਤਨੀ ਸਰਗੁਨ ਮਹਿਤਾ ਜਿੱਥੇ ਵਧੀਆ ਅਦਾਕਾਰਾ ਹੈ । ਉੱਥੇ ਹੀ ਉਨ੍ਹਾਂ ਦਾ ਪਤੀ ਰਵੀ ਦੁਬੇ ਵੀ ਇੱਕ ਵਧੀਆ ਅਦਾਕਾਰ ਹੈ । ਉਹ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰੋਜੈਕਟਸ ਬਾਰੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜਾਣਕਾਰੀ ਸਾਂਝੇ ਕਰਦੇ ਰਹਿੰਦੇ ਹਨ ।


ਹੋਰ ਪੜ੍ਹੋ : ਹਲਦੀ ਸੈਰੇਮਨੀ ਦੇ ਦੌਰਾਨ ਇੱਕ ਸ਼ਖਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ 

View this post on Instagram

A post shared by Ravie Dubey (@ravidubey2312)


ਹਾਲ ਹੀ ‘ਚ ਉਹ ਆਪਣੇ ਸੀਰੀਅਲ ‘ਜਨੂੰਨੀਅਤ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ । ਜਿਸ ਦੇ ਉਹ ਵੀਡੀਓ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰ ਰਹੇ ਹਨ । ਜਦੋਂਕਿ ਸਰਗੁਨ ਮਹਿਤਾ ਵੀ ਆਪਣੀ ਅਗਲੀ ਫ਼ਿਲਮ ‘ਚ ਰੁਝੇ ਹੋਏ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । 


ਸਰਗੁਨ ਮਹਿਤਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਕੁਝ ਸਮਾਂ ਪਹਿਲਾਂ ਹੀ ਸਰਗੁਨ ਮਹਿਤਾ ਐਮੀ ਵਿਰਕ ਅਤੇ ਨਿਮਰਤ ਖਹਿਰਾ ਦੇ ਨਾਲ ਸੌਂਕਣ ਸੌਂਕਣੇ ਫ਼ਿਲਮ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਸਰਗੁਨ ਅਤੇ ਨਿਮਰਤ ਦੀ ਇਸ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ । 

View this post on Instagram

A post shared by Sargun Mehta (@sargunmehta)






Related Post